Posts

Showing posts from August, 2020

Unemployed

Image
  ਇੱਕ ਬੇਰੁਜਗਾਰ ਰੋਜ ਰੋਜ ਨੌਕਰੀ ਲੱਭਣ ਸ਼ਹਿਰ ਜਾਂਦਾ ਤੇ ਨਿਰਾਸ਼ ਹੋ ਕੇ ਮੁੜ ਆਉਂਦਾ ! ਘਰੇ ਆ ਕੇ ਕਪੜੇ ਲਾਹ ਸਿੱਧਾ ਗੁਸਲਖਾਨੇ ਵੜ ਜਾਂਦਾ !  ਅੰਦਰੋਂ ਟੁੱਟੇ ਹੋਏ ਗੇਟ ਦੀ ਝੀਥ ਥਾਣੀ ਆਪਣੀਆਂ ਜੇਬਾਂ ਫਰੋਲਦੀ ਮਾਂ ਨੂੰ ਦੇਖ ਇਹ ਸੋਚ ਕੇ ਪਾਣੀਓਂ ਪਾਣੀ ਹੋ ਜਾਂਦਾ ਕੇ ਸ਼ਇਦ ਜੇਬ ਵਿਚੋਂ ਕੋਈ ਪੈਸਾ ਲੱਭ ਰਹੀ ਹੋਵੇਗੀ ! ਓਧਰ ਪੁੱਤ ਦੀ ਰਗ-ਰਗ ਤੋਂ ਵਾਕਿਫ ਮਾਂ ਅਸਲ ਵਿੱਚ ਇਹ ਸੋਚ ਕੇ ਜੇਬਾਂ ਫਰੋਲ ਰਹੀਂ ਹੁੰਦੀ ਕੇ ਕਿਤੇ ਮੁੰਡਾ "ਸਲਫਾਸ" ਦੀ ਪੁੜੀ ਹੀ ਨਾ ਲੈ ਆਇਆ ਹੋਵੇ ਖਾਣ ਵਾਸਤੇ ! ਇੱਕ ਦਿਨ ਨਿਰਾਸ਼ ਹੋਏ ਨੇ ਸੱਚ-ਮੁੱਚ ਹੀ ਸ਼ਹਿਰੋਂ ਦੁਆਈਆਂ ਵਾਲੀ ਦੁਕਾਨ ਤੋਂ "ਸਲਫਾਸ ਦੀ ਪੁੜੀ " ਮੁੱਲ ਲੈ ਬੋਝੇ ਚ ਪਾ ਲਈ ! ਇਸੇ ਚੱਕਰ ਵਿਚ ਪਿੰਡ ਦੀ ਬੱਸ ਵੀ ਲੰਘ ਗਈ .. ਤੇ ਟਾਂਗੇ ਤੇ ਆਉਂਦੇ ਨੂੰ ਵਾਹਵਾ ਕੁਵੇਲਾ ਹੋ ਗਿਆ ! ਬਰੂਹਾਂ ਟੱਪੀਆਂ ਤਾਂ ਕਿ ਦੇਖਦਾ ਮਾਂ ਉਸਦੀ ਰੋਟੀ ਵਾਲੀ ਥਾਲੀ ਤੇ ਪੱਖੀ ਝਲਦੀ ਝਲਦੀ ਓਥੇ ਹੀ ਸੌਂ ਗਈ ਹੈ !  ਕਿੰਨੀ ਦੇਰ ਸੁੱਤੀ ਹੋਈ ਮਾਂ ਕੋਲ ਬੈਠਾ ਸੋਚਦਾ ਰਿਹਾ ਕੇ ਅੱਜ ਇਹ ਸਾਰਾ ਚੱਕਰ ਹੀ ਮੁੱਕ ਜਾਣਾ ਹੈ ! ਥੋੜੀ ਦੇਰ ਬਾਅਦ ਉਠਿਆ ..ਸਿੱਧਾ ਬਿਸਤਰੇ ਤੇ ਜਾ ਡਿੱਗਾ ਤੇ ਬੋਜਿਓਂ ਸਲਫਾਸ ਦੀ ਪੁੜੀ ਕੱਢ ਮੂੰਹ ਚ ਪਾਉਣ ਹੀ ਲੱਗਾ ਸੀ ਕੇ ਮਾਂ ਬਿਜਲੀ ਵਾੰਗ ਉਡਦੀ ਹੋਈ ਪੁੱਤ ਦੇ ਕਮਰੇ ਵਿਚ ਆਈ ਤੇ ਉਸਦਾ ਮੂੰਹ ਚੁੰਮਦੀ ਹੋਈ ਆਖਣ ਲੱਗੀ ਕੇ ਪੁੱਤ ਉਦਾਸ ਨਾ ਹੋਵੀਂ ਕਦੀ ਜਿੰਦਗੀ ਤੋਂ ..ਇਹ ਉਤਰਾਹ ਚੜਾਹ ਤੇ ਆਉਂ...

ਸੱਚਾ ਗੁਰੂ

Image
ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ। ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, "ਤੇ ਫਿਰ ਤੂੰ ਕੀ ਆਖਿਅਾ, ਤੂੰ ਕੀ ਜਵਾਬ ਦਿੱਤਾ ?" "ਮੈਂ ਕੀ ਜਵਾਬ ਦੇਂਦੀ, ਠੀਕ ਮਾਰਦੀਆਂ ਨੇ ਤਾਹਨੇ, ਮੈਂ ਚੁੱਪ ਰਹਿ ਗਈ। ਵਾਕਈ ਉਹ ਬੇਦੀ ਕੁਲਭੂਸ਼ਨ ਨੇ, ਬੇਦੀਆਂ ਦੀ ਕੁਲ ਦੇ ਵਿਚੋਂ ਪੈਦਾ ਹੋਏ ਨੇ ਅਸੀਂ ਮੁਸਲਮਾਨ।" "ਨਈਂ ਤੂੰ ਕਹਿਣਾ ਸੀ, ਮੈਂ ਜਿਸ ਦੇ ਪਿੱਛੇ ਰਬਾਬ ਚੁੱਕੀ ਫਿਰਦਾਂ ਉਹ ਹਿੰਦੂ ਮੁਸਲਮਾਨ ਨਹੀਂ ਏਂ, ਉਹ ਸਿਰਫ਼ ਅੱਲਾ ਤੇ ਰਾਮ ਦਾ ਰੂਪ ਏ। ਉਹ ਈਸ਼ਵਰ ਏ, ਗੁਰੂ ਏ। ਉਹ ਕਿਸੇ ਫਿਰਕੇ ਦੇ ਵਿਚ ਬੰਦ ਨਹੀਂ ਹੁੰਦਾ, ਕਿਸੇ ਦਾਇਰੇ ਦੀ ਗ੍ਰਿਫ਼ਤ ਦੇ ਵਿਚ ਨਹੀਂ ਆਉਂਦਾ।" ਘਰਵਾਲੀ ਯਕੀਨ ਨਹੀਂ ਕਰਦੀ, ਕਹਿੰਦੀ, "ਅਗਰ ਅੈਸਾ ਹੈ, ਸਾਡੇ ਘਰ ਤੇ ਕਦੀ ਆਇਆ ਨਹੀਂ ਤੇ ਨਾ ਕਦੀ ਭੋਜਨ ਛਕਿਅੈ। ਅਗਰ ਅੈਹੋ ਜਿਹੀ ਗੱਲ ਹੈ, ਸਾਰੇ ਉਸ ਦੀ ਨਿਗਾਹ 'ਚ ਇਕੋ ਹੀ ਨੇ ਤੇ ਕਿਸੇ ਦਿਨ ਸਾਡੇ ਘਰ ਵੀ ਆਉਣ।" ਮਰਦਾਨਾ ਕਹਿੰਦੈ, "ਫਿਰ ਅੱਜ ਇੰਝ ਹੀ ਸਹੀ, ਤੂੰ ਬਣਾ ਲੰਗਰ,ਭੋਜਨ ਬਣਾ, ਜੋ ਕੁਝ ਹੈ ਘਰ ਦੇ ਵਿਚ ਬਣਾ, ਮੈਂ ਬਾਬੇ ਨੂੰ ਲੈ ਕੇ ਆਉਨਾ।" ਘਰਵਾਲੀ ਕਹਿੰਦੀ, "ਮੈਂ ਬਣਾ ਤਾਂ ਦਿੰਦੀ ਹਾਂ, ਉਹ ਨਹੀਂ ਆਏਗਾ। ਉਹ ਬੇਦੀ ਕੁਲਭੂਸ਼ਨ, ਬੇਦੀਆਂ ਦਾ ਮੁੰਡਾ, ਬੜ...

ਦਿਲ ਦੀ ਅਮੀਰੀ

Image
  ਹੰਢੇ ਵਰਤੇ ਸੂਟਾਂ ਬਦਲੇ ਨਵੇਂ ਭਾਂਡੇ ਵਟਾਉਣ ਦਾ ਹੋਕਾ ਦਿੰਦਾ ਹੋਇਆ ਉਹ ਜਦੋਂ ਕਸ਼ਮੀਰ ਕੌਰ ਦੀ ਕੋਠੀ ਮੂਹਰੇ ਅੱਪੜਿਆਂ ਤਾਂ ਅੱਗੋਂ ਕਸ਼ਮੀਰ ਕੌਰ ਨੇ ਦੋ ਸੂਟਾਂ ਬਦਲੇ ਇੱਕ ਲੋਹੇ ਦੀ ਛਾਨਣੀ ਪਸੰਦ ਕਰ ਲਈ..! ਉਸਨੇ ਅੱਗੋਂ ਏਨੀ ਗੱਲ ਆਖ ਤਿੰਨ ਸੂਟ ਮੰਗ ਲਏ ਕੇ "ਬੀਬੀ ਜੀ ਲੋਹਾ ਮਹਿੰਗਾ ਹੋ ਗਿਆ ਏ ਤੇ ਦੋ ਸੂਟਾਂ ਬਦਲੇ ਇੱਕ ਛਾਨਣੀ ਬਿਲਕੁਲ ਵੀ ਵਾਰਾ ਨੀ ਖਾਂਦੀ.." ਕਸ਼ਮੀਰ ਕੌਰ ਅੱਗੋਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਹੀ ਸੀ.. ਲਗਾਤਾਰ ਏਹੀ ਗੱਲ ਆਖੀ ਜਾ ਰਹੀ ਸੀ ਕੇ "ਵੇ ਭਾਈ ਜਦੋਂ ਦੇ ਸੰਵਾਏ ਨੇ ਉਂਝ ਦੇ ਉਂਝ ਹੀ ਤਾਂ ਪਏ ਨੇ ਨਵੇਂ ਨਕੋਰ..ਇੱਕ ਵਾਰ ਵੀ ਗਲ਼ ਪਾ ਕੇ ਨਹੀਂ ਵੇਖੇ..ਵੇਖੀਂ ਨਵਿਆਂ ਦੇ ਭਾਅ ਹੀ ਵਿਕਣਗੇ" ਅਜੇ ਬਹਿਸ ਹੋ ਹੀ ਰਹੀ ਸੀ ਕੇ ਨੰਗ-ਧੜੰਗਾ ਨਿਆਣਾ ਚੁੱਕੀ ਅਤੇ ਪਾਟਾ ਪੂਰਾਣਾ ਜਿਹਾ ਸੂਟ ਪਾਈ ਇੱਕ ਜੁਆਨ ਜਿਹੀ ਔਰਤ ਨੇ ਆਣ ਕਸ਼ਮੀਰ ਕੌਰ ਅੱਗੇ ਹੱਥ ਅੱਡ ਦਿੱਤੇ..ਆਖਣ ਲੱਗੀ "ਬੀਬੀ ਜੀ ਜੇ ਕੋਈ ਬਚੀ ਖੁਚੀ ਰੋਟੀ ਹੈ ਤਾਂ ਦੇ ਦੇਵੋ..ਨਿਆਣਾ ਕੱਲ ਦਾ ਭੁੱਖਾ ਏ.." ਕਸ਼ਮੀਰ ਕੌਰ ਨੇ ਉਸਦੇ ਸੂਟ ਅੰਦਰੋਂ ਦਿਸਦੇ ਅੱਧਨੰਗੇ ਸਰੀਰ ਵੱਲ ਘਿਰਣਾ ਜਿਹੀ ਨਾਲ ਵੇਖਿਆ ਤੇ ਫੇਰ ਛੇਤੀ ਨਾਲ ਅੰਦਰ ਜਾ ਡਸਟਬਿਨ ਕੋਲ ਕੁੱਤਿਆਂ ਬਿੱਲੀਆਂ ਜੋਗੀਆਂ ਰੱਖੀਆਂ ਕਿੰਨੇ ਦਿਨ ਪੂਰਾਣੀਆਂ ਦੋ ਬੇਹੀਆਂ ਰੋਟੀਆਂ ਲਿਆ ਉਸ ਵੱਲ ਇੰਝ ਵਧਾ ਦਿੱਤੀਆਂ ਜਿੱਦਾਂ ਕੋਈ ਬਹੁਤ ਵੱਡਾ ਇਹਸਾਨ ਕਰ ਦਿੱਤਾ ਹੋਵੇ..! ਤੇ ਮੁੜ ਛੇਤੀ ਨਾਲ ...

ਉਦਮ ਕਰੋ ਅਹੰਕਾਰ ਨਹੀਂ

Image
                     ਉਦਮ ਕਰੋ ਅਹੰਕਾਰ ਨਹੀਂ ਗੁਰੂ ਹਰਿਰਾਏ ਸਾਹਿਬ ਦਾ ਦਰਬਾਰ ਲੱਗਾ ਹੋਇਆ। ਰੂਹਾਨੀ ਉਪਦੇਸ਼ ਅਤੇ ਸ਼ਬਦ ਕਥਾ ਸਮਾਪਨ ਹੋਈ ਤਾਂ ਇਕ ਸਿੱਖ ਆਕੇ ਬੇਨਤੀ ਰੂਪ ਵਿੱਚ ਬੋਲਿਆ,” ਪਾਤਸ਼ਾਹ ਜੀਓ, ਮੈਂ ਸਿਮਰਨ ਵੀ ਕਰਦਾ ਤੇ ਹਰ ਪ੍ਰਾਣੀ ਮਾਤਰ ਦੀ ਸੇਵਾ ਵੀ..ਪਰ ਮੇਰੇ ਤੋਂ ਬਾਅਦ ਪਰਿਵਾਰ ਅਤੇ ਬਾਕੀ ਸੰਬੰਧੀਆਂ ਦਾ ਕੀ ਬਣੇਗਾ?” ਗੁਰੂ ਜੀ ਬੋਲੇ,”ਜਦੋਂ ਤੂੰ ਨਹੀਂ ਸੀ ਸੰਸਾਰ ਉਦੋਂ ਵੀ ਚਲਦਾ ਸੀ, ਤੇਰੇ ਤੋਂ ਬਾਅਦ ਵੀ ਚੱਲੇਗਾ...ਮਤ ਸੋਚ ਕਿ ਸਭ ਸੰਸਾਰ ਦੀ ਕਾਰ ਤੇਰੇ ਕਰਕੇ ਚੱਲ ਰਹੀ ਹੈ।” ਸਿੱਖ ਬੋਲਿਆ,” ਪਰ ਪਾਤਸ਼ਾਹ ਜੀ , ਦੋ ਬੇਟੇ ਤੇ ਇਕ ਕੰਨਿਆ ਹੈ ਉਹਨਾਂ ਦਾ ਕੀ ਬਣੇਗਾ? ਪਾਤਸ਼ਾਹ ਬੋਲੇ,” ਜਿਹੜਾ ਹਰੇਕ ਦਾ ਰਿਜ਼ਕ ਦਾਤਾ ਹੈ ਉਹੀ ਸਭ ਦਾ ਪਾਲਣਹਾਰ ਹੈ, ਉਦਮ ਅਤੇ ਹੀਲਾ ਵਸੀਲਾ ਫਰਜ਼ ਹੈ ਪਰ ਦਾਅਵਾ ਨਹੀਂ ਕਿ ਸਭ ਮੇਰੇ ਕਰਕੇ ਰੋਟੀ ਖਾ ਰਹੇ ਹਨ।” ਸਿੱਖ ਬੋਲਿਆ ਕਿ ਪਾਤਸ਼ਾਹ ਮੇਰੇ ਤੋਂ ਬਿਨਾ ਘਰ ਦਾ ਕੁਝ ਨਹੀਂ ਚੱਲਣਾ। ਗੁਰੂ ਸਾਹਿਬ ਨੇ ਇਕ ਬੜਾ ਪਿਆਰਾ ਜਿਹਾ ਕੌਤਕ ਕੀਤਾ ਤੇ ਇਕ ਕਾਗਜ਼ ਉਪਰ ਕੁਝ ਲਿਖ ਕੇ ਉਸ ਸਿੱਖ ਨੂੰ ਦਿੱਤਾ  ਅਤੇ ਕਿਹਾ ਕਿ ਜਾ ਕੇ ਆਹ ਸੁਨੇਹਾ ਫਲਾਣੇ ਪਿੰਡ ਵਿੱਚ ਵਸਦੇ ਸਿੱਖ ਨੂੰ ਦੇ ਕੇ ਆ। ਸਿੱਖ ਸਤਿਬਚਨ ਕਹਿ ਕੇ ਤੁਰ ਪਿਆ ਅਤੇ ਦੂਸਰੇ ਪਿੰਡ ਜਾ ਕੇ ਦੱਸੇ ਹੋਏ ਪਤੇ ਉਪਰ ਵੱਸਦੇ ਸਿੱਖ ਨੂੰ ਜਾ ਕੇ ਮਿਲਿਆ। ਸਿੱਖ ਨੇ ਉਸ ਕੋਲੋ ਲੈ ਕੇ ਗੁ...