Unemployed
ਇੱਕ ਬੇਰੁਜਗਾਰ ਰੋਜ ਰੋਜ ਨੌਕਰੀ ਲੱਭਣ ਸ਼ਹਿਰ ਜਾਂਦਾ ਤੇ ਨਿਰਾਸ਼ ਹੋ ਕੇ ਮੁੜ ਆਉਂਦਾ !
ਘਰੇ ਆ ਕੇ ਕਪੜੇ ਲਾਹ ਸਿੱਧਾ ਗੁਸਲਖਾਨੇ ਵੜ ਜਾਂਦਾ !
ਅੰਦਰੋਂ ਟੁੱਟੇ ਹੋਏ ਗੇਟ ਦੀ ਝੀਥ ਥਾਣੀ ਆਪਣੀਆਂ ਜੇਬਾਂ ਫਰੋਲਦੀ ਮਾਂ ਨੂੰ ਦੇਖ ਇਹ ਸੋਚ ਕੇ ਪਾਣੀਓਂ ਪਾਣੀ ਹੋ ਜਾਂਦਾ ਕੇ ਸ਼ਇਦ ਜੇਬ ਵਿਚੋਂ ਕੋਈ ਪੈਸਾ ਲੱਭ ਰਹੀ ਹੋਵੇਗੀ !
ਓਧਰ ਪੁੱਤ ਦੀ ਰਗ-ਰਗ ਤੋਂ ਵਾਕਿਫ ਮਾਂ ਅਸਲ ਵਿੱਚ ਇਹ ਸੋਚ ਕੇ ਜੇਬਾਂ ਫਰੋਲ ਰਹੀਂ ਹੁੰਦੀ ਕੇ ਕਿਤੇ ਮੁੰਡਾ "ਸਲਫਾਸ" ਦੀ ਪੁੜੀ ਹੀ ਨਾ ਲੈ ਆਇਆ ਹੋਵੇ ਖਾਣ ਵਾਸਤੇ !
ਇੱਕ ਦਿਨ ਨਿਰਾਸ਼ ਹੋਏ ਨੇ ਸੱਚ-ਮੁੱਚ ਹੀ ਸ਼ਹਿਰੋਂ ਦੁਆਈਆਂ ਵਾਲੀ ਦੁਕਾਨ ਤੋਂ "ਸਲਫਾਸ ਦੀ ਪੁੜੀ " ਮੁੱਲ ਲੈ ਬੋਝੇ ਚ ਪਾ ਲਈ !
ਇਸੇ ਚੱਕਰ ਵਿਚ ਪਿੰਡ ਦੀ ਬੱਸ ਵੀ ਲੰਘ ਗਈ .. ਤੇ ਟਾਂਗੇ ਤੇ ਆਉਂਦੇ ਨੂੰ ਵਾਹਵਾ ਕੁਵੇਲਾ ਹੋ ਗਿਆ ! ਬਰੂਹਾਂ ਟੱਪੀਆਂ ਤਾਂ ਕਿ ਦੇਖਦਾ ਮਾਂ ਉਸਦੀ ਰੋਟੀ ਵਾਲੀ ਥਾਲੀ ਤੇ ਪੱਖੀ ਝਲਦੀ ਝਲਦੀ ਓਥੇ ਹੀ ਸੌਂ ਗਈ ਹੈ !
ਕਿੰਨੀ ਦੇਰ ਸੁੱਤੀ ਹੋਈ ਮਾਂ ਕੋਲ ਬੈਠਾ ਸੋਚਦਾ ਰਿਹਾ ਕੇ ਅੱਜ ਇਹ ਸਾਰਾ ਚੱਕਰ ਹੀ ਮੁੱਕ ਜਾਣਾ ਹੈ !
ਥੋੜੀ ਦੇਰ ਬਾਅਦ ਉਠਿਆ ..ਸਿੱਧਾ ਬਿਸਤਰੇ ਤੇ ਜਾ ਡਿੱਗਾ ਤੇ ਬੋਜਿਓਂ ਸਲਫਾਸ ਦੀ ਪੁੜੀ ਕੱਢ ਮੂੰਹ ਚ ਪਾਉਣ ਹੀ ਲੱਗਾ ਸੀ ਕੇ ਮਾਂ ਬਿਜਲੀ ਵਾੰਗ ਉਡਦੀ ਹੋਈ ਪੁੱਤ ਦੇ ਕਮਰੇ ਵਿਚ ਆਈ ਤੇ ਉਸਦਾ ਮੂੰਹ ਚੁੰਮਦੀ ਹੋਈ ਆਖਣ ਲੱਗੀ ਕੇ ਪੁੱਤ ਉਦਾਸ ਨਾ ਹੋਵੀਂ ਕਦੀ ਜਿੰਦਗੀ ਤੋਂ ..ਇਹ ਉਤਰਾਹ ਚੜਾਹ ਤੇ ਆਉਂਦੇ ਜਾਂਦੇ ਹੀ ਰਹਿੰਦੇ ਨੇ ! ਆਪਣੇ ਪਿਓ ਵਾੰਗ ਕੋਈ ਐਸਾ ਕੰਮ ਨਾ ਕਰ ਲਵੀਂ ....ਮੈਂ ਤੇ ਜਿਉਂਦੇ ਜੀ ਮੁੱਕ ਜੂੰ !
ਨਾਲ ਹੀ ਮਾਂ ਦਾ ਰੋਣ ਨਿੱਕਲ ਗਿਆ !
ਰੋਂਦੀ ਮਾਂ ਨੂੰ ਦੇਖ ਉਹ ਵੀ ਡੁੱਲ ਪਿਆ ਤੇ ਆਖਣ ਲੱਗਾ ..ਜੇ ਏਨਾ ਹੇਜ ਕਰਦੀ ਹੈਂ ਤਾਂ ਸੌਂਹ ਖਾ ਬਾਪੂ ਦੀ ਤੇ ਇੱਕ ਗੱਲ ਦੱਸ ਸਚੋ ਸੱਚ ....ਮੇਰੇ ਸ਼ਹਿਰੋਂ ਆਏ ਦੇ ਖੀਸੇ ਕਿਓਂ ਫਰੋਲਦੀ ਹੁੰਦੀ ਸੀ ਰੋਜ ਰੋਜ ...?
ਅੱਗੋਂ ਕਹਿੰਦੀ ਪੁੱਤ ਬੇਰੁਜਗਾਰੀ ਕੀ ਸ਼ੈ ਹੁੰਦੀ ਹੈ ..ਤੇਰੇ ਪਿਓ ਵੇਲੇ ਦਾ ਯਾਦ ਹੈ ਮੈਨੂੰ ..
ਮੈਂ ਤੇ ਤਤੜੀ ਤੇਰੀਆਂ ਜੇਬਾਂ ਚੋਂ ਸਲਫਾਸ ਦੀਆਂ ਪੁੜੀਆਂ ਲੱਭਦੀ ਹੁੰਦੀ ਸੀ ਕੇ ਜੁਆਨ ਜਹਾਨ ਕਿਤੇ ਕੋਈ ਐਸਾ ਕੰਮ ਨਾ ਕਰ ਲਵੇ ! ਅੱਜ ਤੈਨੂੰ ਉਡੀਕਦੀ ਦੀ ਚੁੱਲੇ ਲਾਗੇ ਹੀ ਅੱਖ ਗਈ ..!
ਹੁਣੇ ਕਾਲਜੇ ਨੂੰ ਧੂਹ ਜਿਹੀ ਪਈ ਤੇ ਵਾਵਰੋਲੇ ਵਾੰਗ ਨੱਸੀ ਆਈ ਤੇਰੇ ਬੋਝੇ ਫਰੋਲਣ !
ਇੱਕ ਹੋਰ ਗੱਲ ਦੱਸਾਂ ਤੈਨੂੰ ... ਤੇਰੀ ਪੱਗ ਚੁੱਕ ਕੇ ਆਪਣਾ ਸਿਰਹਾਣਾ ਨਹੀਂ ਸੀ ਬਣਾਉਂਦੀ ਰੋਜ ਰਾਤ ਨੂੰ ..ਸਗੋਂ ਇਹ ਤੱਸਲੀ ਕਰਦੀ ਹੁੰਦੀ ਸੀ ਕੇ ਕਿਤੇ ਅੱਧੀ ਰਾਤ ਨੂੰ ਬਾਹਰ ਕਿਸੇ ਟਾਹਣ ਨਾਲ ਬੰਨ ਕੇ ਪਿਓਂ ਵਾੰਗ ਲਮਕ ਹੀ ਨਾ ...
ਅੱਗੋਂ ਓਦੇ ਕੋਲੋਂ ਬੋਲਿਆਂ ਹੀ ਨਾ ਗਿਆ !
ਅੱਥਰੂਆਂ ਨਾਲ ਤਰ ਹੋਈਆਂ ਅੱਖਾਂ ਪੂਝਦੇ ਹੋਏ ਨੇ ਮਾਂ ਸਾਮਣੇ ਬੰਦ ਮੂੱਠੀ ਖੋਲ ਦਿੱਤੀ ਤੇ ਆਖਣ ਲੱਗਾ ..ਇਹ ਲੈ ਫੜ ਜੋ ਤੂੰ ਰੋਜ ਰੋਜ ਮੇਰੇ ਖੀਸੇ ਚੋਂ ਲੱਭਦੀ ਹੁੰਦੀ ਸੀ ,ਮਾਫ ਕਰੀਂ ਬੇਬੇ ...ਬੜੀ ਵੱਡੀ ਗਲਤੀ ਹੋ ਚੱਲੀ ਸੀ ਮੈਥੋਂ !
ਅੱਜ ਕਲ ਦੀ ਭੱਜ ਦੌੜ ਵਾਲੀ ਜਿੰਦਗੀ ਵੀ ਕਈ ਵਾਰੀ ਬੜੇ ਬੜੇ ਔਖੇ ਇਮਤਿਹਾਨ ਪਾ ਦਿੰਦੀ ਹੈ ..ਘਬਰਾਇਆ ਹੋਇਆ ਇਨਸਾਨ ਅਕਸਰ ਹੀ ਪੇਪਰ ਅੱਧ ਵਿਚਕਾਰ ਛੱਡ ਕੇ ਦੌੜਨ ਬਾਰੇ ਸੋਚਣ ਲੱਗਦਾ ਹੈ ..ਪਰ ਸੱਚ ਜਾਣਿਓ ਪ੍ਰਮਾਤਮਾਂ ਨੂੰ ਧਿਆ ਕੇ ਸੱਚੇ ਮਨੋਂ ਸੋਚਣ ਨਾਲ ਕਈ ਵਾਰੀ ਔਖੇ ਤੋਂ ਔਖਾ ਪਰਚਾ ਵੀ ਆਸਾਨ ਲੱਗਣ ਲੱਗ ਜਾਂਦਾ ਹੈ !
ਇੱਕ ਹੋਰ ਗੱਲ ...ਪ੍ਰਮਾਤਮਾਂ ਹਰ ਜਗਾ ਨਹੀਂ ਵਿੱਚਰ ਸਕਦਾ ਸੀ ..ਸ਼ਾਇਦ ਇਸੇ ਕਰਕੇ ਹੀ ਉਸਨੇ ਮਾਂ ਦੀ ਸਿਰਜਣਾ ਕੀਤੀ !
ਰੱਬ ਰਾਖਾ
An unemployed person would go to the city every day to look for a job and come back disappointed!
When he came home, he would take off his clothes and go straight to the bathroom!
Seeing the mother frolicking in her pockets at the broken gate inside, she was running out of water thinking that maybe she was looking for some money in her pocket!
On the other hand, the mother, who is aware of her son's rug-rug, was actually frying her pockets thinking that the boy might not have even brought a ladle of "sulfas" to eat!
One day the frustrated ones really took the "sulfas puri" price from the drug store in the city and burdened it!
In the same cycle, the village bus also passed by. The wings have been shown solely to give a sense of proportion. The mother has just fallen asleep on her plate of bread.
Sitting next to my sleeping mother for a long time thinking that this whole cycle is going to end today!
After a while he got up, fell straight on the bed and was about to take out the sulfas from his bag and put it in his mouth. These ups and downs keep coming and going! Don't do such a thing like your father .... let me live!
At the same time, the mother's crying stopped!
Seeing the crying mother, he also fell down and started saying..if she does such a hedge, then swear by Bapu and tell me one thing, the truth .... why did the pockets of those who came from my city get frozen every day ...?
What is unemployment, son? I remember the time of your father.
Tatari and I were looking for sulfas in your pockets so that Juan Jahan would not do such a thing! Today I was waiting for you near the stove ..!
Now the heart is like smoke and your burden is like a whirlwind.
Let me tell you one more thing ... she didn't pick up your turban and make her pillow every night ... but she used to be comforted somewhere in the middle of the night tied up with a rope and not hanging like a drink ...
No more talking to Uday!
Wiping her tear-stained eyes, she opened her closed fist in front of her mother and said, "Take what you used to find in my pocket every day, I'm sorry babe ... I made a big mistake!"
Even today's fast paced life sometimes puts up a very difficult test..a nervous person often starts thinking about running away leaving the paper in the middle..but know the truth sometimes it is difficult to think of God with a sincere mind Even the toughest tract seems easy!
One more thing ... God couldn't be everywhere..maybe that's why He created the mother!
God bless you
Good sir ji
ReplyDelete