ਮੂਰਖ ਚਿੱਤਰਕਾਰ


ਇੱਕ ਬਹੁਤ ਅਰਬਪਤੀ ਔਰਤ ਨੇ ਇੱਕ ਗ਼ਰੀਬ ਚਿੱਤਰਕਾਰ ਤੋਂ ਆਪਣਾ ਚਿੱਤਰ ਬਣਵਾਇਆ।ਚਿੱਤਰ ਬਣ ਗਿਆ ਤਾਂ ਉਹ ਅਮੀਰ ਔਰਤ ਆਪਣਾ ਚਿੱਤਰ ਲੈਣ ਆਈ। ਉਹ ਬਹੁਤ ਖੁਸ਼ ਸੀ। ਚਿੱਤਰਕਾਰ ਨੂੰ ਉਸ ਨੇ ਕਿਹਾ ਕੇ ਕੀ ਉਸ ਦਾ ਇਨਾਮ ਦਿਆ?ਚਿੱਤਰਕਾਰ ਗਰੀਬ ਆਦਮੀ ਸੀ। ਗਰੀਬ ਆਦਮੀ ਮੰਗੇ ਵੀ ਤਾਂ ਕਿੰਨਾ ਮੰਗੇ?
        ਉਸ ਨੇ ਸੋਚਿਆ ਮਨ ਵਿੱਚ , ਕੀ ਸੌ ਡਾਲਰ ਮੰਗਾਂ, ਦੋ ਸੌ ਡਾਲਰ ਮੰਗਾਂ, ਪੰਜ ਸੌ ਡਾਲਰ ਮੰਗਾਂ। ਫਿਰ ਉਸਦੀ ਹਿੰਮਤ ਡਿੱਗਣ ਲੱਗੀ। ਇਨ੍ਹਾਂ ਦੇਵੇਗੀ ਜਾ ਨਹੀਂ ਦੇਵੇਗੀ?ਫਿਰ ਉਸ ਨੇ ਸੋਚਿਆ ਕਿ ਬਿਹਤਰ ਹੋਵੇ ਕਿ ਇਸ ਤੇ ਛੱਡ ਦਿਆਂ। ਸ਼ਾਇਦ ਜ਼ਿਆਦਾ ਦੇਵੇ।ਡਰ ਤਾਂ ਲੱਗਿਆ ਮਨ ਵਿੱਚ ਕੀ ਇਸ ਉੱਤੇ ਛੱਡ ਦਿਆਂ ਪਤਾ ਨਹੀਂ ਦੇਵੇ ਜਾਂ ਨਾ ਦੇਵੇ  ਕਿਤੇ ਘੱਟ ਦੇਵੇ ਅਤੇ ਇੱਕ ਦਫ਼ਾ ਛੱਡ ਦਿੱਤਾ, ਤਾਂ ਫਿਰ ਤਾਂ ਉਸ ਨੇ ਫਿਰ ਵੀ ਹਿੰਮਤ ਕੀਤੀ।
          ਉਸ ਨੇ ਕਿਹਾ ਕਿ ਤੁਹਾਡੀ ਜੋ ਮਰਜ਼ੀ ,ਤਾਂ ਉਸ ਔਰਤ ਨੇ ਹੱਥ ਵਿਚ ਉਸ ਦਾ ਜੋ ਬੈਗ ਸੀ ,ਪਰਸ ਸੀ। ਉਸਨੇ ਕਿਹਾ ਤਾਂ ਅੱਛਾ ਤਾਂ ਇਹ ਪਰਸ ਤੂੰ ਰੱਖ ਲੈ ਇਹ ਬੜਾ ਕੀਮਤੀ ਪਰਸ ਹੈ।ਪਰਸ ਕੀਮਤੀ ਸੀ, ਲੇਕਿਨ ਚਿੱਤਰਕਾਰ ਦੀ ਛਾਤੀ ਬੈਠ ਗਈ ਕਿ ਪਰਸ ਨੂੰ ਰੱਖ ਕੇ ਕੀ ਕਰਾਂਗਾ? ਮੰਨਿਆ ਕਿ ਕੀਮਤੀ ਹੈ ਅਤੇ ਸੁੰਦਰ ਹੈ। ਪਰ ਇਸ ਨਾਲ ਕੁਝ ਆਉਂਦਾ ਜਾਂਦਾ ਨਹੀਂ। ਇਸ ਤੋਂ ਤਾਂ ਬਿਹਤਰ ਸੀ ਕੁਝ ਸੌ ਡਾਲਰ ਹੀ ਮੰਗ ਲੈਂਦੇ।
        ਉਸ ਨੇ ਕਿਹਾ ਨਹੀਂ, ਨਹੀਂ ਮੈਂ ਪਰਸ ਦਾ ਕੀ ਕਰਾਂਗਾ? ਤੁਸੀਂ ਕੋਈ ਸੌ ਡਾਲਰ ਦੇ ਦਿਓ।ਉਸ ਔਰਤ ਨੇ ਕਿਹਾ ਤੇਰੀ ਮਰਜੀ। ਉਸਨੇ ਪਰਸ ਖੋਲ੍ਹਿਆ ਉਸ ਵਿੱਚ ਇੱਕ ਲੱਖ ਡਾਲਰ ਸਨ। ਉਸ ਨੇ ਸੌ ਡਾਲਰ ਕੱਢ ਕੇ ਚਿੱਤਰਕਾਰ ਨੂੰ ਦੇ ਦਿੱਤਾ ਅਤੇ ਪਰਸ ਲੈ ਕੇ ਉਹ ਚਲੀ ਗਈ।ਚਿੱਤਰਕਾਰ ਹੁਣ ਵੀ ਛਾਤੀ ਪਿੱਟ ਰਿਹਾ ਹੈ ਅਤੇ ਰੋ ਰਿਹਾ ਹੈ , ਮਰ ਗਏ , ਮਰ ਗਏ ।
          ਸਾਡੀ ਮੰਗ ਸਭ ਇਨਸਾਨਾਂ ਦੀ ਕੋਈ ਨਾ ਕੋਈ  ਮੰਗ ਹੈ। ਪ੍ਰਮਾਤਮਾ ਪਾਸੋਂ ਅਸੀਂ ਜੋ ਮੰਗ ਰਹੇ ਹਾਂ, ਉਹ ਨਿਗੂਣਾ ਹੈ। ਉਸ ਨੂੰ ਸਾਡੇ ਦੁਖ ਸੁਖ ਦਾ ਪਤਾ ਹੈ।  ਪਰਮਾਤਮਾ ਨੇ ਜੋ ਦਿੱਤਾ ਹੈ ਜਾ ਦੇਣਾ ਹੈ। ਉਹ ਬੰਦ ਹੈ, ਛੁਪਿਆ ਹੈ । ਅਤੇ ਅਸੀ ਮੰਗੀ ਜਾ ਰਹੇ ਹਾਂ ਦੋ-ਦੋ ਪੈਸੇ ਦੋ-ਦੋ ਕੌਡੀ ਦੀ ਗੱਲ ਅਤੇ ਉਹ ਜੀਵਨ ਦੀ ਜੋ ਸੰਪਦਾ ਉਸਨੇ ਸਾਨੂੰ ਦਿੱਤੀ ਹੈ। ਉਸ ਪਰਸ ਨੂੰ ਅਸੀਂ ਖੋਲ੍ਹ ਕੇ ਦੇਖਿਆ ਵੀ ਨਹੀਂ ਹੈ ।


ਓਸ਼ੋ ।

English Translation :-

 A very billionaire woman got her picture taken from a poor painter. When the picture became, the rich woman came to get her picture.  He was very happy.  Did he give his reward to the painter? The painter was a poor man.  Even if the poor man asks, how much will he ask?
         He thought to himself, should I ask for a hundred dollars, ask for two hundred dollars, ask for five hundred dollars.  Then his courage began to wane.  Will she give it or not? Then he thought it would be better to leave it at that.  Maybe he would give more. He was afraid in his mind whether he would give up on it or not, he would give less and once he gave up, then he still dared.
           He said that no matter what you do, the woman has a purse in her hand.  He said, "Okay, you keep this purse. This is a very expensive purse." The purse was valuable, but the painter's heart sank.  Admittedly precious and beautiful.  But that doesn't work.  It would have been better to ask for a few hundred dollars.
         He said no, no, what should I do with the purse?  You pay a hundred dollars. The woman said you want.  He opened his wallet and found a million dollars in it.  She took out a hundred dollars and gave it to the painter and she took the purse and left. The painter is still pounding his chest and crying, dead, dead.
           Our demand is the demand of all human beings.  What we are asking from God is insignificant.  He knows our sorrows and joys.  What God has given is to be given.  He is closed, hidden.  And we are asking for two paise, two paise, two shells and the wealth of life that He has given us.  We haven't even opened the wallet.

 Osho.






Comments

Post a Comment

Popular posts from this blog

THE KINDNESS OF OUR EARTH

ਮਜਦੂਰਾ ਦੀਆ ਮਜਬੂਰੀਆ

BEAUTIFUL THOUGHTS