ਖਤਮ ਹੁੰਦੀ ਇਨਸਾਨੀਅਤ
ਅਸੀ ਤਾਂ ਇਨਸਾਨ ਹੋ ਕੇ ਵੀ ਇਨਸਾਨ ਤੇ ਭਰੋਸਾ ਨਹੀ ਕਿਉਂਕਿ ਸਾਨੂੰ ਇਨਸਾਨਾ ਦੀ ਫਿਤਰਤ ਬਾਰੇ ਪਤਾ ਹੈ।ਉਹ ਤਾ ਜਾਨਵਰ ਸੀ ਉਸ ਨੇ ਤਾ ਆਪਣੇ ਭੋਜਨ ਲਈ ਕੁਦਰਤ ਤੇ ਜਾ ਫਿਰ ਇਨਸਾਨਾ ਤੇ ਨਿਰਭਰ ਕਰਨਾ ਹੈ ।ਪਰ ਉਸ ਨੂੰ ਕੀ ਪਤਾ ਸੀ , ਉਸ ਨੂੰ ਏਨੀ ਵੱਡੀ ਸਜਾ ਮਿਲੇਗੀ ਇਨਸਾਨਾ ਤੇ ਭਰੋਸਾ ਕਰਨ ਦੀ। ਕਾਸ਼ ਰੱਬ ਇਸ ਮਾੜੀ ਘਟਨਾ ਬਾਰੇ ਕਿਸੇ ਨਾ ਕਿਸੇ ਰੂਪ ਵਿਚ ਸਾਰੇ ਪਸ਼ੂ-ਪੰਛੀਆ,ਜਾਨਵਰਾ ਨੂੰ ਦੱਸੇ ਤਾ ਜੋ ਉਹ ਵੀ ਛੱਡ ਦੇਣ ,ਇਨਸਾਨਾ ਤੇ ਭਰੋਸਾ ਕਰਨਾ ।
ਜੇਕਰ ਉਹ ਬੇਜੁਬਾਨ ਗਰਭਵਤੀ ਹਥਣੀ ਜਿਸ ਨੂੰ ਨਿਰਦਈ ਰਾਕਸ਼ਾ(ਇਨਸਾਨਾ) ਨੇ ਅਨਾਨਾਸ ਵਿੱਚ ਵਿਸਫੋਟਕ ਸਮੱਗਰੀ ਪਾ ਕੇ ਖਿਲਾ ਦਿੱਤਾ ਤੇ ਉਹ ਵਿਚਾਰੀ ਤੜਫ ਤੜਫ ਕੇ ਮਰ ਗਈ ।ਜੇਕਰ ਉਹ ਇਨਸਾਨਾ ਦੀ ਬਸਤੀ ਵਿੱਚ ਆ ਕੇ ਚਿਲਾਉਦੀ, ਮਾੜਾ ਮੋਟਾ ਕਿਸੇ ਵਸਤੂ ਨੂੰ ਨੁਕਸਾਨ ਪਹੁੰਚਾਉਦੀ ਤਾ ਸ਼ਾਇਦ ਬਚ ਜਾਂਦੀ ।ਕਿੰਨੀ ਦਰਦਨਾਕ ਘਟਨਾ ਸੀ, ਜਿਸ ਨਾਲ ਇਨਸਾਨਾ ਦਾ ਇੱਕ ਹੋਰ ਘਟੀਆ ਰੂਪ ਸਾਡੇ ਸਾਹਮਣੇ ਆਇਆ । ਸਾਡੇ ਸਮਾਜ ਵਿੱਚ ਵੀ ਤਾ ਔਰਤਾ ਨਾਲ ਇਹੋ ਸਲੂਕ ਕੀਤਾ ਜਾਂਦਾ ਹੈ ਜੋ ਔਰਤ ਆਪਣੇ ਉਪਰ ਹੋ ਰਹੇ ਜੁਲਮਾ ਵਿਰੁੱਧ ਆਵਾਜ ਉਠਾਦੀ ਹੈ।ਉਸੇ ਦੇ ਦਰਦਾ ਬਾਰੇ ਇਸ ਸਮਾਜ ਨੂੰ ਪਤਾ ਲੱਗਦਾ ਹੈ, ਜੋ ਆਵਾਜ ਨਹੀ ਉਠਾਦੀ ਉਸ ਦਾ ਹਾਲ ਤਾ ਵਿਚਾਰੀ ਹਥਣੀ ਵਰਗਾ ਹੁੰਦਾ ਹੈ।
' ਹੇ ਇਨਸਾਨ ਤੂੰ ਕਿੰਨਾ ਨਿਰਦਈ ਹੋ ਗਿਆ ਹੈ ! ' ਉਹ ਤਾਂ ਬੇਜੁਬਾਨ ਸੀ ਆਪਣਾ ਦਰਦ ਨਾ ਦੱਸ ਸਕੀ । ਪਰ ਉਹਨਾ ਗਰਭਵਤੀ ਔਰਤਾ ਦਾ ਕੀ ਕਸੂਰ ਜੋ ਕੋਰੋਨਾ ਵਰਗੀ ਮਹਾਮਾਰੀ ਦੇ ਚਲਦਿਆ ਹਸਪਤਾਲਾ ਦੇ ਬਾਹਰ ਤੜਫ ਕੇ ਮਰ ਗਈਆ ਜਾ ਫਿਰ ਸੜਕਾ ਉੱਤੇ ਬੱਚੇ ਨੂੰ ਜਨਮ ਦੇਣ ਲਈ ਤੜਫੀਆ ।ਉਹਨਾ ਦੀਆ ਚੀਕਾ ਤਾਂ ਸਭ ਨੇ ਸੁਣੀਆ । ਹਸਪਤਾਲਾ ਦੇ ਦਰਵਾਜ਼ੇ ਬੰਦ ਕਰ ਲਏ ਗਏ , ਇਨਸਾਨੀਅਤ ਮਾਰ ਦਿੱਤੀ ਗਈ । ਪਤਾ ਨਹੀ ਹਰ ਰੋਜ ਕਿੰਨੀਆ ਹੀ ਔਰਤਾ ਤੇ ਬੇਜੁਬਾਨ ਜਾਨਵਰ ਜੁਲਮਾ ਦਾ ਸ਼ਿਕਾਰ ਹੁੰਦੇ ਹਨ।
ਰੱਬ ਵੀ ਸੋਚਦਾ ਹੋਵੇਗਾ ਹੁਣ ਇਨਸਾਨ ਤੇ ਸੈਤਾਨ ਵਿੱਚ ਕੀ ਫਰਕ ਰਹਿ ਗਿਆ? ਉਹ ਵੀ ਸਰਮ ਮਹਿਸੂਸ ਕਰਦਾ ਹੋਣਾ ਆਪਣੇ ਬਣਾਏ ਇਨਸਾਨਾ ਦੇ ਨਿਰਦਈ ਕੰਮ ਦੇਖ ਕੇ । ਜੇਕਰ ਸਾਡਾ ਕੁਦਰਤ ਦੇ ਪ੍ਰਤੀ ਇਹੋ ਵਤੀਰਾ ਰਿਹਾ ਤਾਂ ਕੁਦਰਤ ਵੀ ਇਸ ਦਾ ਬਦਲਾ ਕਿਸੇ ਨਾ ਕਿਸੇ ਆਫਤ ( ਤੂਫਾਨ, ਹੜ੍ਹ ਜਾ ਭੂਚਾਲ ਆਦਿ ) ਦੇ ਰੂਪ ਵਿਚ ਲੈ ਲਵੇਗੀ ।ਇਸ ਲਈ ਕੁਦਰਤ ਦੇ ਹਰ ਜੀਵ ਜੰਤੂ ,ਪੇੜ ਪੌਦੇ ਨੂੰ ਸੰਭਾਲਣ ਦੀ ਜਿੰਮੇਵਾਰੀ ਸਾਡੀ ਸਭ ਦੀ ਹੈ।
English Translation :-
End of humanity
Even though we are human beings, we do not trust human beings because we know about the nature of human beings. She was an animal. She has to go to nature for her food and then he has to depend on human beings. There will be punishment for trusting in human beings. I wish God would somehow tell all the animals, birds and beasts about this terrible event so that they too would give up, trusting man.
If that speechless pregnant elephant which was fed by the ruthless demon (human being) by putting explosives in the pineapple and she died of mental anguish. What a tragic event that brought another ugly form of humanity before us. In our society too, women are treated in the same way as a woman who raises her voice against the oppression being inflicted on her. This society is aware of her pain, her condition is like a thoughtful elephant.
'O man, how cruel you have become! She was speechless and could not express her pain. But what is the fault of a pregnant woman who died outside the hospital due to an epidemic like Corona and then struggled to give birth on the street. Everyone heard her screams. The doors of the hospital were closed, humanity was killed. It is not known how many women and mute animals are victimized every day.
God must be wondering what is the difference between man and Satan now? He too must have felt ashamed of the cruelty of the man he had created. If we continue to behave like this towards nature then nature will also take its revenge in the form of some kind of disaster (storm, flood or earthquake etc.). Therefore, it is the responsibility of all of us to take care of every living creature, plant and plant of nature.
Bhut vdia
ReplyDelete.... Keep continue
Thank you 🙏🙏
DeleteSahi a veer ji
ReplyDeleteThnx 🙏🙏
Delete✌Save nature 🌳
ReplyDeleteGbu
Thank you g
Deleteइंसान को इतना भी नहीं करना चाहिए कि उसे इंसान कहने में भी शर्म आए
ReplyDeleteइंसान को इतना भी नहीं करना चाहिए कि उसे इंसान कहने में भी शर्म आए
ReplyDelete👍👍thnx for read
Delete