ਨਰਕ ਤੇ ਸਵਰਗ

ਇੱਕ ਦਿਨ ਇੱਕ ਸਾਧੂ ਦਰਖੱਤ ਦੇ ਹੇਠਾ ਸਮਾਧੀ ਵਿਚ ਲੀਨ ਬੈਠਾ ਸੀ।ਇੰਨੇ ਵਿਚ ਇਕ ਰਾਜਾ ਆਪਣੇ ਸਿਪਾਹੀਆ ਨਾਲ ਉਥੋਂ ਲੰਘਿਆ ।ਰਾਜਾ ਸਾਧੂ ਦੇ ਦਰਸ਼ਨ ਕਰਨ ਲਈ ਰੁਕ ਗਿਆ ।ਰਾਜੇ ਦੇ ਮਨ ਵਿਚ ਇਕ ਸਵਾਲ ਸੀ ਉਸ ਨੇ ਸੋਚਿਆ ਕਿਉਂ ਨਾ ਇਹ ਸਵਾਲ ਸਾਧੂ ਨੂੰ ਪੁੱਛਿਆ ਜਾਵੇ । ਉਹ ਸਾਧੂ ਅੱਗੇ ਹੱਥ ਜੋੜ ਕੇ ਬੈਠ ਗਿਆ ਅਤੇ ਆਪਣਾ ਸਵਾਲ ਪੁੱਛਿਆ, " ਮਹਾਤਮਾ ਜੀ ਨਰਕ ਅਤੇ ਸਵਰਗ ਵਿੱਚ ਕੀ ਅੰਤਰ ਹੈ? "ਪਰ ਸਾਧੂ ਆਪਣੀ ਸਮਾਧੀ ਵਿਚ ਲੀਨ ਹੋਈ ਬੈਠਾ ਰਿਹਾ ।ਰਾਜੇ ਨੇ ਆਪਣਾ ਸਵਾਲ ਫਿਰ ਦੁਹਰਾਇਆ ।ਸਾਧੂ ਨੇ ਕੋਈ ਜਵਾਬ ਨਾ ਦਿੱਤਾ । ਰਾਜੇ ਨੂੰ ਬਹੁਤ ਗੁੱਸਾ ਆ ਗਿਆ। ਉਸ ਨੇ ਸਾਧੂ ਦੇ ਇਸ ਵਰਤਾਓ ਨੂੰ ਆਪਣਾ ਅਪਮਾਨ ਸਮਝਿਆ ।ਉਹ ਗੁੱਸੇ ਵਿਚ ਚਲਾਉਂਦਾ ਹੋਇਆ ਉਚੀ ਉਚੀ ਬੋਲਣ ਲੱਗਾ ।ਸਾਧੂ ਨੇ ਆਪਣੀਆ ਅੱਖਾਂ ਖੋਲੀਆ ਤੇ ਰਾਜੇ ਨੂੰ ਕਿਹਾ," ਤੇਰਾ ਇਹ ਗੁੱਸਾ ਹੀ ਨਰਕ ਹੈ।ਜੋ ਤੇਰੇ ਰਾਜਭਾਟ,ਧੰਨ ਦੌਲਤ ਨੂੰ ਇੱਕ ਪਲ ਵਿੱਚ ਖਤਮ ਕਰ ਦੇਵੇਗਾ ।ਰਾਜੇ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਇਆ ਉਸ ਨੇ ਸਾਧੂ ਤੋ ਮਾਫੀ ਮੰਗੀ ।ਫਿਰ ਸਾਧੂ ਨੇ ਦੱਸਿਆ ਕਿ ਤੇਰੀ ਇਹ ਮਾਫੀ ਹੀ ਸਵਰਗ ਹੈ।ਜੋ ਤੇਨੂੰ ਰਾਜਾ ਹੁੰਦੇ ਹੋਏ ਵੀ ਸਾਡੇ ਵਰਗੇ ਸਾਧੂ-ਸੰਤਾ ਅਤੇ ਗਰੀਬ ਵਰਗ ਦੇ ਲੋਕਾ ਨਾਲ ਨੀਵੇ ਹੋ ਕੇ ਰਹਿਣ ਦਾ ਅਹਿਸਾਸ ਕਰਵਾਏਗੀ । English Translation :- Hell and Heaven One day a sadhu was s...