ਇੱਕ ਮਿਆਨ ਦੋ ਤਲਵਾਰਾਂ
ਇੱਕ ਦਿਨ ਹਜ਼ਰਤ ਫੁਜੈਲ(ਸੂਫੀ ਦਰਵੇਸ਼)ਆਪਣੇ ਬੱਚੇ ਨਾਲ ਲਾਡ ਪਿਆਰ ਕਰ ਰਹੇ ਸਨ ਤੇ ਉਹਨਾ ਨੇ ਉਸ ਨੂੰ ਗੋਦੀ ਚੁੱਕਿਆ ਹੋਇਆ ਸੀ।ਬੱਚੇ ਨੇ ਆਪ ਤੋ ਇੱਕ ਸਵਾਲ ਪੁੱਛਿਆ ਆਪ ਨੂੰ ਲੱਗਿਆ ਜਿਵੇ ਇਹ ਸਵਾਲ ਅੱਲ੍ਹਾ ਨੇ ਹੀ ਪੁਛਿਆ ਹੋਵੇ।ਸਵਾਲ ਇਹ ਸੀ ਕਿ ,"ਅੱਬਾ ਹਜੂਰ !ਕੀ ਆਪ ਮੈਨੂੰ ਆਪਣਾ ਮਹਿਬੂਬ (ਪਿਆਰਾ) ਸਮਝਦੇ ਹੋ? "ਹਾਂ ,ਬੇਸ਼ੱਕ ",ਆਪ ਨੇ ਉੱਤਰ ਦਿੱਤਾ ।
ਬੱਚੇ ਦਾ ਦੂਸਰਾ ਸਵਾਲ ਸੀ, 'ਅੱਬਾ ! ਤੁਸੀ ਅੱਲ੍ਹਾ ਤਾਹਲਾ ਨੂੰ ਵੀ ਆਪਣਾ ਮਹਿਬੂਬ ਮੰਨਦੇ ਹੋ? ਹਾਂ ! ਬੇਟਾ ਹਾਂ" ਆਪ ਨੇ ਬਲ ਦੇ ਕੇ ਕਿਹਾ।ਅੱਬਾ ਹਜੂਰ! ਫੇਰ ਇੱਕ ਦਿਲ ਵਿੱਚ ਦੋ ਮਹਿਬੂਬ ਕਿਵੇ ਰਹਿ ਸਕਦੇ ਹਨ।ਬੱਚੇ ਨੇ ਮਾਅਰਿਫਤ(ਬ੍ਰਹਮ ਗਿਆਨ) ਦੀ ਗੱਲ ਕੀਤੀ ਜਿਸ ਨੂੰ ਸੁਣ ਕੇ ਹਜ਼ਰਤ ਫੁਜੈਲ ਨੇ ਬੱਚੇ ਨੂੰ ਗੋਦਿਓ ਉਤਾਰ ਦਿੱਤਾ ਤੇ ਨਮਾਜ਼ ਪੜ੍ਹਨ ਲੱਗੇ ।ਇੱਕ ਮਿਆਨ ਵਿੱਚ ਦੋ ਤਲਵਾਰਾ ਨਹੀ ਸਮਾ ਸਕਦੀਆ , ਇਸ ਗੱਲ ਨੂੰ ਆਪ ਨੇ ਆਪਣੇ ਦਿਲ ਵਿਚ ਵਸਾ ਲਿਆ ।
English Translation :-
One day Hazrat Fujail (Sufi Darwish) was pampering his child and he was holding her in his arms. "Abba Hazur! Do you consider me your beloved?" "Yes, of course", he replied.
The child's second question was, 'Abba! Do you also consider Allah Tahla as your beloved? Yes! Yes, son, he said emphatically. Abba Hazur! Then how can two lovers live in one heart. The child spoke of Maarifat (divine wisdom) which on hearing this, Hazrat Fujail took the child in his arms and started praying. You can't fit two swords in one scabbard, this is what you planted in your heart.
हिंदी अनुवाद:-
एक दिन हज़रत फ़ुजैल (सूफ़ी दरविश) अपने बच्चे को लाड़ प्यार कर रहे थे और वह उसे अपनी बाँहों में पकड़े हुए था। बच्चे ने उससे एक सवाल पूछा और उसे लगा जैसे यह सवाल अल्लाह से पूछा गया है। "अब्बा हजूर! क्या आप मुझे अपना प्रिय मानते हैं?" "हाँ, बिल्कुल", उन्होंने जवाब दिया।
बच्चे का दूसरा सवाल था, 'अब्बा! क्या आप भी अल्लाह ताहला को अपना प्रिय मानते हैं? हाँ! हाँ, बेटे, उसने जोर से कहा। अब्बा हजूर! फिर एक ही दिल में दो प्रेमी कैसे रह सकते हैं। आप एक स्केबर्ड में दो तलवारें फिट नहीं कर सकते हैं, यह वही है जो आपने अपने दिल में लगाया है।
God or family
ReplyDeletev r confused
Nice post 👌
ReplyDeleteThank you dear
DeleteTrue story
ReplyDeleteThank you
Delete