Posts

Unemployed

Image
  ਇੱਕ ਬੇਰੁਜਗਾਰ ਰੋਜ ਰੋਜ ਨੌਕਰੀ ਲੱਭਣ ਸ਼ਹਿਰ ਜਾਂਦਾ ਤੇ ਨਿਰਾਸ਼ ਹੋ ਕੇ ਮੁੜ ਆਉਂਦਾ ! ਘਰੇ ਆ ਕੇ ਕਪੜੇ ਲਾਹ ਸਿੱਧਾ ਗੁਸਲਖਾਨੇ ਵੜ ਜਾਂਦਾ !  ਅੰਦਰੋਂ ਟੁੱਟੇ ਹੋਏ ਗੇਟ ਦੀ ਝੀਥ ਥਾਣੀ ਆਪਣੀਆਂ ਜੇਬਾਂ ਫਰੋਲਦੀ ਮਾਂ ਨੂੰ ਦੇਖ ਇਹ ਸੋਚ ਕੇ ਪਾਣੀਓਂ ਪਾਣੀ ਹੋ ਜਾਂਦਾ ਕੇ ਸ਼ਇਦ ਜੇਬ ਵਿਚੋਂ ਕੋਈ ਪੈਸਾ ਲੱਭ ਰਹੀ ਹੋਵੇਗੀ ! ਓਧਰ ਪੁੱਤ ਦੀ ਰਗ-ਰਗ ਤੋਂ ਵਾਕਿਫ ਮਾਂ ਅਸਲ ਵਿੱਚ ਇਹ ਸੋਚ ਕੇ ਜੇਬਾਂ ਫਰੋਲ ਰਹੀਂ ਹੁੰਦੀ ਕੇ ਕਿਤੇ ਮੁੰਡਾ "ਸਲਫਾਸ" ਦੀ ਪੁੜੀ ਹੀ ਨਾ ਲੈ ਆਇਆ ਹੋਵੇ ਖਾਣ ਵਾਸਤੇ ! ਇੱਕ ਦਿਨ ਨਿਰਾਸ਼ ਹੋਏ ਨੇ ਸੱਚ-ਮੁੱਚ ਹੀ ਸ਼ਹਿਰੋਂ ਦੁਆਈਆਂ ਵਾਲੀ ਦੁਕਾਨ ਤੋਂ "ਸਲਫਾਸ ਦੀ ਪੁੜੀ " ਮੁੱਲ ਲੈ ਬੋਝੇ ਚ ਪਾ ਲਈ ! ਇਸੇ ਚੱਕਰ ਵਿਚ ਪਿੰਡ ਦੀ ਬੱਸ ਵੀ ਲੰਘ ਗਈ .. ਤੇ ਟਾਂਗੇ ਤੇ ਆਉਂਦੇ ਨੂੰ ਵਾਹਵਾ ਕੁਵੇਲਾ ਹੋ ਗਿਆ ! ਬਰੂਹਾਂ ਟੱਪੀਆਂ ਤਾਂ ਕਿ ਦੇਖਦਾ ਮਾਂ ਉਸਦੀ ਰੋਟੀ ਵਾਲੀ ਥਾਲੀ ਤੇ ਪੱਖੀ ਝਲਦੀ ਝਲਦੀ ਓਥੇ ਹੀ ਸੌਂ ਗਈ ਹੈ !  ਕਿੰਨੀ ਦੇਰ ਸੁੱਤੀ ਹੋਈ ਮਾਂ ਕੋਲ ਬੈਠਾ ਸੋਚਦਾ ਰਿਹਾ ਕੇ ਅੱਜ ਇਹ ਸਾਰਾ ਚੱਕਰ ਹੀ ਮੁੱਕ ਜਾਣਾ ਹੈ ! ਥੋੜੀ ਦੇਰ ਬਾਅਦ ਉਠਿਆ ..ਸਿੱਧਾ ਬਿਸਤਰੇ ਤੇ ਜਾ ਡਿੱਗਾ ਤੇ ਬੋਜਿਓਂ ਸਲਫਾਸ ਦੀ ਪੁੜੀ ਕੱਢ ਮੂੰਹ ਚ ਪਾਉਣ ਹੀ ਲੱਗਾ ਸੀ ਕੇ ਮਾਂ ਬਿਜਲੀ ਵਾੰਗ ਉਡਦੀ ਹੋਈ ਪੁੱਤ ਦੇ ਕਮਰੇ ਵਿਚ ਆਈ ਤੇ ਉਸਦਾ ਮੂੰਹ ਚੁੰਮਦੀ ਹੋਈ ਆਖਣ ਲੱਗੀ ਕੇ ਪੁੱਤ ਉਦਾਸ ਨਾ ਹੋਵੀਂ ਕਦੀ ਜਿੰਦਗੀ ਤੋਂ ..ਇਹ ਉਤਰਾਹ ਚੜਾਹ ਤੇ ਆਉਂ...

ਸੱਚਾ ਗੁਰੂ

Image
ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ। ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, "ਤੇ ਫਿਰ ਤੂੰ ਕੀ ਆਖਿਅਾ, ਤੂੰ ਕੀ ਜਵਾਬ ਦਿੱਤਾ ?" "ਮੈਂ ਕੀ ਜਵਾਬ ਦੇਂਦੀ, ਠੀਕ ਮਾਰਦੀਆਂ ਨੇ ਤਾਹਨੇ, ਮੈਂ ਚੁੱਪ ਰਹਿ ਗਈ। ਵਾਕਈ ਉਹ ਬੇਦੀ ਕੁਲਭੂਸ਼ਨ ਨੇ, ਬੇਦੀਆਂ ਦੀ ਕੁਲ ਦੇ ਵਿਚੋਂ ਪੈਦਾ ਹੋਏ ਨੇ ਅਸੀਂ ਮੁਸਲਮਾਨ।" "ਨਈਂ ਤੂੰ ਕਹਿਣਾ ਸੀ, ਮੈਂ ਜਿਸ ਦੇ ਪਿੱਛੇ ਰਬਾਬ ਚੁੱਕੀ ਫਿਰਦਾਂ ਉਹ ਹਿੰਦੂ ਮੁਸਲਮਾਨ ਨਹੀਂ ਏਂ, ਉਹ ਸਿਰਫ਼ ਅੱਲਾ ਤੇ ਰਾਮ ਦਾ ਰੂਪ ਏ। ਉਹ ਈਸ਼ਵਰ ਏ, ਗੁਰੂ ਏ। ਉਹ ਕਿਸੇ ਫਿਰਕੇ ਦੇ ਵਿਚ ਬੰਦ ਨਹੀਂ ਹੁੰਦਾ, ਕਿਸੇ ਦਾਇਰੇ ਦੀ ਗ੍ਰਿਫ਼ਤ ਦੇ ਵਿਚ ਨਹੀਂ ਆਉਂਦਾ।" ਘਰਵਾਲੀ ਯਕੀਨ ਨਹੀਂ ਕਰਦੀ, ਕਹਿੰਦੀ, "ਅਗਰ ਅੈਸਾ ਹੈ, ਸਾਡੇ ਘਰ ਤੇ ਕਦੀ ਆਇਆ ਨਹੀਂ ਤੇ ਨਾ ਕਦੀ ਭੋਜਨ ਛਕਿਅੈ। ਅਗਰ ਅੈਹੋ ਜਿਹੀ ਗੱਲ ਹੈ, ਸਾਰੇ ਉਸ ਦੀ ਨਿਗਾਹ 'ਚ ਇਕੋ ਹੀ ਨੇ ਤੇ ਕਿਸੇ ਦਿਨ ਸਾਡੇ ਘਰ ਵੀ ਆਉਣ।" ਮਰਦਾਨਾ ਕਹਿੰਦੈ, "ਫਿਰ ਅੱਜ ਇੰਝ ਹੀ ਸਹੀ, ਤੂੰ ਬਣਾ ਲੰਗਰ,ਭੋਜਨ ਬਣਾ, ਜੋ ਕੁਝ ਹੈ ਘਰ ਦੇ ਵਿਚ ਬਣਾ, ਮੈਂ ਬਾਬੇ ਨੂੰ ਲੈ ਕੇ ਆਉਨਾ।" ਘਰਵਾਲੀ ਕਹਿੰਦੀ, "ਮੈਂ ਬਣਾ ਤਾਂ ਦਿੰਦੀ ਹਾਂ, ਉਹ ਨਹੀਂ ਆਏਗਾ। ਉਹ ਬੇਦੀ ਕੁਲਭੂਸ਼ਨ, ਬੇਦੀਆਂ ਦਾ ਮੁੰਡਾ, ਬੜ...

ਦਿਲ ਦੀ ਅਮੀਰੀ

Image
  ਹੰਢੇ ਵਰਤੇ ਸੂਟਾਂ ਬਦਲੇ ਨਵੇਂ ਭਾਂਡੇ ਵਟਾਉਣ ਦਾ ਹੋਕਾ ਦਿੰਦਾ ਹੋਇਆ ਉਹ ਜਦੋਂ ਕਸ਼ਮੀਰ ਕੌਰ ਦੀ ਕੋਠੀ ਮੂਹਰੇ ਅੱਪੜਿਆਂ ਤਾਂ ਅੱਗੋਂ ਕਸ਼ਮੀਰ ਕੌਰ ਨੇ ਦੋ ਸੂਟਾਂ ਬਦਲੇ ਇੱਕ ਲੋਹੇ ਦੀ ਛਾਨਣੀ ਪਸੰਦ ਕਰ ਲਈ..! ਉਸਨੇ ਅੱਗੋਂ ਏਨੀ ਗੱਲ ਆਖ ਤਿੰਨ ਸੂਟ ਮੰਗ ਲਏ ਕੇ "ਬੀਬੀ ਜੀ ਲੋਹਾ ਮਹਿੰਗਾ ਹੋ ਗਿਆ ਏ ਤੇ ਦੋ ਸੂਟਾਂ ਬਦਲੇ ਇੱਕ ਛਾਨਣੀ ਬਿਲਕੁਲ ਵੀ ਵਾਰਾ ਨੀ ਖਾਂਦੀ.." ਕਸ਼ਮੀਰ ਕੌਰ ਅੱਗੋਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਹੀ ਸੀ.. ਲਗਾਤਾਰ ਏਹੀ ਗੱਲ ਆਖੀ ਜਾ ਰਹੀ ਸੀ ਕੇ "ਵੇ ਭਾਈ ਜਦੋਂ ਦੇ ਸੰਵਾਏ ਨੇ ਉਂਝ ਦੇ ਉਂਝ ਹੀ ਤਾਂ ਪਏ ਨੇ ਨਵੇਂ ਨਕੋਰ..ਇੱਕ ਵਾਰ ਵੀ ਗਲ਼ ਪਾ ਕੇ ਨਹੀਂ ਵੇਖੇ..ਵੇਖੀਂ ਨਵਿਆਂ ਦੇ ਭਾਅ ਹੀ ਵਿਕਣਗੇ" ਅਜੇ ਬਹਿਸ ਹੋ ਹੀ ਰਹੀ ਸੀ ਕੇ ਨੰਗ-ਧੜੰਗਾ ਨਿਆਣਾ ਚੁੱਕੀ ਅਤੇ ਪਾਟਾ ਪੂਰਾਣਾ ਜਿਹਾ ਸੂਟ ਪਾਈ ਇੱਕ ਜੁਆਨ ਜਿਹੀ ਔਰਤ ਨੇ ਆਣ ਕਸ਼ਮੀਰ ਕੌਰ ਅੱਗੇ ਹੱਥ ਅੱਡ ਦਿੱਤੇ..ਆਖਣ ਲੱਗੀ "ਬੀਬੀ ਜੀ ਜੇ ਕੋਈ ਬਚੀ ਖੁਚੀ ਰੋਟੀ ਹੈ ਤਾਂ ਦੇ ਦੇਵੋ..ਨਿਆਣਾ ਕੱਲ ਦਾ ਭੁੱਖਾ ਏ.." ਕਸ਼ਮੀਰ ਕੌਰ ਨੇ ਉਸਦੇ ਸੂਟ ਅੰਦਰੋਂ ਦਿਸਦੇ ਅੱਧਨੰਗੇ ਸਰੀਰ ਵੱਲ ਘਿਰਣਾ ਜਿਹੀ ਨਾਲ ਵੇਖਿਆ ਤੇ ਫੇਰ ਛੇਤੀ ਨਾਲ ਅੰਦਰ ਜਾ ਡਸਟਬਿਨ ਕੋਲ ਕੁੱਤਿਆਂ ਬਿੱਲੀਆਂ ਜੋਗੀਆਂ ਰੱਖੀਆਂ ਕਿੰਨੇ ਦਿਨ ਪੂਰਾਣੀਆਂ ਦੋ ਬੇਹੀਆਂ ਰੋਟੀਆਂ ਲਿਆ ਉਸ ਵੱਲ ਇੰਝ ਵਧਾ ਦਿੱਤੀਆਂ ਜਿੱਦਾਂ ਕੋਈ ਬਹੁਤ ਵੱਡਾ ਇਹਸਾਨ ਕਰ ਦਿੱਤਾ ਹੋਵੇ..! ਤੇ ਮੁੜ ਛੇਤੀ ਨਾਲ ...

ਉਦਮ ਕਰੋ ਅਹੰਕਾਰ ਨਹੀਂ

Image
                     ਉਦਮ ਕਰੋ ਅਹੰਕਾਰ ਨਹੀਂ ਗੁਰੂ ਹਰਿਰਾਏ ਸਾਹਿਬ ਦਾ ਦਰਬਾਰ ਲੱਗਾ ਹੋਇਆ। ਰੂਹਾਨੀ ਉਪਦੇਸ਼ ਅਤੇ ਸ਼ਬਦ ਕਥਾ ਸਮਾਪਨ ਹੋਈ ਤਾਂ ਇਕ ਸਿੱਖ ਆਕੇ ਬੇਨਤੀ ਰੂਪ ਵਿੱਚ ਬੋਲਿਆ,” ਪਾਤਸ਼ਾਹ ਜੀਓ, ਮੈਂ ਸਿਮਰਨ ਵੀ ਕਰਦਾ ਤੇ ਹਰ ਪ੍ਰਾਣੀ ਮਾਤਰ ਦੀ ਸੇਵਾ ਵੀ..ਪਰ ਮੇਰੇ ਤੋਂ ਬਾਅਦ ਪਰਿਵਾਰ ਅਤੇ ਬਾਕੀ ਸੰਬੰਧੀਆਂ ਦਾ ਕੀ ਬਣੇਗਾ?” ਗੁਰੂ ਜੀ ਬੋਲੇ,”ਜਦੋਂ ਤੂੰ ਨਹੀਂ ਸੀ ਸੰਸਾਰ ਉਦੋਂ ਵੀ ਚਲਦਾ ਸੀ, ਤੇਰੇ ਤੋਂ ਬਾਅਦ ਵੀ ਚੱਲੇਗਾ...ਮਤ ਸੋਚ ਕਿ ਸਭ ਸੰਸਾਰ ਦੀ ਕਾਰ ਤੇਰੇ ਕਰਕੇ ਚੱਲ ਰਹੀ ਹੈ।” ਸਿੱਖ ਬੋਲਿਆ,” ਪਰ ਪਾਤਸ਼ਾਹ ਜੀ , ਦੋ ਬੇਟੇ ਤੇ ਇਕ ਕੰਨਿਆ ਹੈ ਉਹਨਾਂ ਦਾ ਕੀ ਬਣੇਗਾ? ਪਾਤਸ਼ਾਹ ਬੋਲੇ,” ਜਿਹੜਾ ਹਰੇਕ ਦਾ ਰਿਜ਼ਕ ਦਾਤਾ ਹੈ ਉਹੀ ਸਭ ਦਾ ਪਾਲਣਹਾਰ ਹੈ, ਉਦਮ ਅਤੇ ਹੀਲਾ ਵਸੀਲਾ ਫਰਜ਼ ਹੈ ਪਰ ਦਾਅਵਾ ਨਹੀਂ ਕਿ ਸਭ ਮੇਰੇ ਕਰਕੇ ਰੋਟੀ ਖਾ ਰਹੇ ਹਨ।” ਸਿੱਖ ਬੋਲਿਆ ਕਿ ਪਾਤਸ਼ਾਹ ਮੇਰੇ ਤੋਂ ਬਿਨਾ ਘਰ ਦਾ ਕੁਝ ਨਹੀਂ ਚੱਲਣਾ। ਗੁਰੂ ਸਾਹਿਬ ਨੇ ਇਕ ਬੜਾ ਪਿਆਰਾ ਜਿਹਾ ਕੌਤਕ ਕੀਤਾ ਤੇ ਇਕ ਕਾਗਜ਼ ਉਪਰ ਕੁਝ ਲਿਖ ਕੇ ਉਸ ਸਿੱਖ ਨੂੰ ਦਿੱਤਾ  ਅਤੇ ਕਿਹਾ ਕਿ ਜਾ ਕੇ ਆਹ ਸੁਨੇਹਾ ਫਲਾਣੇ ਪਿੰਡ ਵਿੱਚ ਵਸਦੇ ਸਿੱਖ ਨੂੰ ਦੇ ਕੇ ਆ। ਸਿੱਖ ਸਤਿਬਚਨ ਕਹਿ ਕੇ ਤੁਰ ਪਿਆ ਅਤੇ ਦੂਸਰੇ ਪਿੰਡ ਜਾ ਕੇ ਦੱਸੇ ਹੋਏ ਪਤੇ ਉਪਰ ਵੱਸਦੇ ਸਿੱਖ ਨੂੰ ਜਾ ਕੇ ਮਿਲਿਆ। ਸਿੱਖ ਨੇ ਉਸ ਕੋਲੋ ਲੈ ਕੇ ਗੁ...

Thoughts about Life

Image
  🚩 ਦਿਨ ਵਿੱਚ ਇਮਾਨਦਾਰੀ ਨਾਲ ਕੰਮ ਕਰੋਗੇ ਤਾ ਰਾਤ ਨੂੰ ਚੈਨ ਦੀ ਨੀਂਦ ਆਵੇਗੀ।  🏆ਹੌਂਸਲੇ ਬੁਲੰਦ ਤੇ ਰੱਬ ਤੇ ਰਖੋ ਭਰੋਸਾ ਫਿਰ ਹਰ ਮੈਦਾਨ ਤੇ ਜਿੱਤ ਮਿਲੀ ਸਮਝੋ।👍 🚘ਅਮੀਰ ਨੂੰ ਮਹਿੰਗੀਆ ਚੀਜਾ ਖਰੀਦਣ ਨਾਲ ' tension free' ਮਿਲਦੀ ਹੈ। ਗਰੀਬ ਨੂੰ ਸਸਤੀ ਚੀਜ ਖਰੀਦਣ ਨਾਲ ' ਖੁਸ਼ੀ free 'ਮਿਲਦੀ ਹੈ। 💯ਖੁਸ਼ ਰਹਿਣ ਵਾਲੇ ਵਿਅਕਤੀ ਜਿਆਦਾ ਉਮਰ ਭੋਗਦੇ ਹਨ ਤੇ ਤੰਦਰੁਸਤ ਅਤੇ ਜਵਾਨ ਰਹਿੰਦੇ ਹਨ। ⌚ਜਵਾਨੀ ਵਿੱਚ ਘੱਟ ਨੀਂਦ, ਘੱਟ ਖਰਚੇ ,ਘੱਟ ਦੋਸਤ ਅਤੇ ਘੱਟ ਖਾਣਾ ।ਇਹਨਾ ਸਭ ਨੂੰ ਸਾਡੀ ਜਿੰਦਗੀ ਬੁੱਢਾਪੇ ਵਿਚ ਦੁਗਣਾ ਕਰਕੇ ਮੋੜਦੀ ਹੈ।💲 💪ਮਹਾਨ ਚੀਜਾ ਕਦੇ ਵੀ ਸੁਖਦਾਇਕ ਮੌਕਿਆਂ ਚੋ ਨਹੀਂ ਉਪਜਦੀਆਂ, ਉਹਨਾਂ ਨੂੰ ਪ੍ਰਾਪਤ ਕਰਨ ਲਈ ਮਹਾਨ ਕੰਮ ਤੇ ਸਖ਼ਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ।  🎁ਸਾਡੀ ਜ਼ਿੰਦਗੀ ਵਿੱਚ ਅਨੇਕਾ ਬਦਲਾਵ ਆਉਣਗੇ ਡਰਨਾ ਨਹੀ ,ਇਹ ਉਵੇ ਆਉਂਦੇ ਹਨ ਜਿਵੇ ਧੁੱਪ ਤੋ ਬਾਅਦ ਛਾਂ ਅਤੇ ਦੁੱਖ ਤੋ ਸੁੱਖ ਆਉਦੇ ਹਨ।  ✔ਜੇ ਲੜਨਾ ਚਾਹੁੰਦੇ ਹੋ ਤਾਂ ਉਥੇ ਲੜੋ, ਜਿਥੇ ਤੁਸੀਂ ਲੜਨਾ ਚਾਹੁੰਦੇ ਹੋ ਨਾ ਕਿ ਉਥੇ ਜਿਥੇ ਵਿਰੋਧੀ ਲੜਨਾ ਚਾਹੁੰਦਾ ਹੈ।🌟 🔎ਦੋਸਤੀ ਕਰਨੀ ਹੈ ਤਾ ਸ਼ੀਸ਼ੇ ਦੇ ਨਾਲ ਕਰੋ,ਜਿਹੜਾ ਕਦੇ ਵੀ ਝੂਠ ਨਹੀ ਬੋਲਦਾ ।👬

ਮੂਰਖ ਚਿੱਤਰਕਾਰ

Image
ਇੱਕ ਬਹੁਤ ਅਰਬਪਤੀ ਔਰਤ ਨੇ ਇੱਕ ਗ਼ਰੀਬ ਚਿੱਤਰਕਾਰ ਤੋਂ ਆਪਣਾ ਚਿੱਤਰ ਬਣਵਾਇਆ।ਚਿੱਤਰ ਬਣ ਗਿਆ ਤਾਂ ਉਹ ਅਮੀਰ ਔਰਤ ਆਪਣਾ ਚਿੱਤਰ ਲੈਣ ਆਈ। ਉਹ ਬਹੁਤ ਖੁਸ਼ ਸੀ। ਚਿੱਤਰਕਾਰ ਨੂੰ ਉਸ ਨੇ ਕਿਹਾ ਕੇ ਕੀ ਉਸ ਦਾ ਇਨਾਮ ਦਿਆ?ਚਿੱਤਰਕਾਰ ਗਰੀਬ ਆਦਮੀ ਸੀ। ਗਰੀਬ ਆਦਮੀ ਮੰਗੇ ਵੀ ਤਾਂ ਕਿੰਨਾ ਮੰਗੇ?         ਉਸ ਨੇ ਸੋਚਿਆ ਮਨ ਵਿੱਚ , ਕੀ ਸੌ ਡਾਲਰ ਮੰਗਾਂ, ਦੋ ਸੌ ਡਾਲਰ ਮੰਗਾਂ, ਪੰਜ ਸੌ ਡਾਲਰ ਮੰਗਾਂ। ਫਿਰ ਉਸਦੀ ਹਿੰਮਤ ਡਿੱਗਣ ਲੱਗੀ। ਇਨ੍ਹਾਂ ਦੇਵੇਗੀ ਜਾ ਨਹੀਂ ਦੇਵੇਗੀ?ਫਿਰ ਉਸ ਨੇ ਸੋਚਿਆ ਕਿ ਬਿਹਤਰ ਹੋਵੇ ਕਿ ਇਸ ਤੇ ਛੱਡ ਦਿਆਂ। ਸ਼ਾਇਦ ਜ਼ਿਆਦਾ ਦੇਵੇ।ਡਰ ਤਾਂ ਲੱਗਿਆ ਮਨ ਵਿੱਚ ਕੀ ਇਸ ਉੱਤੇ ਛੱਡ ਦਿਆਂ ਪਤਾ ਨਹੀਂ ਦੇਵੇ ਜਾਂ ਨਾ ਦੇਵੇ  ਕਿਤੇ ਘੱਟ ਦੇਵੇ ਅਤੇ ਇੱਕ ਦਫ਼ਾ ਛੱਡ ਦਿੱਤਾ, ਤਾਂ ਫਿਰ ਤਾਂ ਉਸ ਨੇ ਫਿਰ ਵੀ ਹਿੰਮਤ ਕੀਤੀ।           ਉਸ ਨੇ ਕਿਹਾ ਕਿ ਤੁਹਾਡੀ ਜੋ ਮਰਜ਼ੀ ,ਤਾਂ ਉਸ ਔਰਤ ਨੇ ਹੱਥ ਵਿਚ ਉਸ ਦਾ ਜੋ ਬੈਗ ਸੀ ,ਪਰਸ ਸੀ। ਉਸਨੇ ਕਿਹਾ ਤਾਂ ਅੱਛਾ ਤਾਂ ਇਹ ਪਰਸ ਤੂੰ ਰੱਖ ਲੈ ਇਹ ਬੜਾ ਕੀਮਤੀ ਪਰਸ ਹੈ।ਪਰਸ ਕੀਮਤੀ ਸੀ, ਲੇਕਿਨ ਚਿੱਤਰਕਾਰ ਦੀ ਛਾਤੀ ਬੈਠ ਗਈ ਕਿ ਪਰਸ ਨੂੰ ਰੱਖ ਕੇ ਕੀ ਕਰਾਂਗਾ? ਮੰਨਿਆ ਕਿ ਕੀਮਤੀ ਹੈ ਅਤੇ ਸੁੰਦਰ ਹੈ। ਪਰ ਇਸ ਨਾਲ ਕੁਝ ਆਉਂਦਾ ਜਾਂਦਾ ਨਹੀਂ। ਇਸ ਤੋਂ ਤਾਂ ਬਿਹਤਰ ਸੀ ਕੁਝ ਸੌ ਡਾਲਰ ਹੀ ਮੰਗ ਲੈਂਦੇ।         ਉਸ ਨੇ ਕਿਹ...

ਖਤਮ ਹੁੰਦੀ ਇਨਸਾਨੀਅਤ

Image
ਅਸੀ ਤਾਂ ਇਨਸਾਨ ਹੋ ਕੇ ਵੀ ਇਨਸਾਨ ਤੇ ਭਰੋਸਾ ਨਹੀ ਕਿਉਂਕਿ ਸਾਨੂੰ ਇਨਸਾਨਾ ਦੀ ਫਿਤਰਤ ਬਾਰੇ ਪਤਾ ਹੈ।ਉਹ ਤਾ ਜਾਨਵਰ ਸੀ ਉਸ ਨੇ ਤਾ ਆਪਣੇ ਭੋਜਨ ਲਈ ਕੁਦਰਤ ਤੇ ਜਾ ਫਿਰ ਇਨਸਾਨਾ ਤੇ ਨਿਰਭਰ ਕਰਨਾ ਹੈ ।ਪਰ ਉਸ ਨੂੰ ਕੀ ਪਤਾ ਸੀ , ਉਸ ਨੂੰ ਏਨੀ ਵੱਡੀ ਸਜਾ ਮਿਲੇਗੀ ਇਨਸਾਨਾ ਤੇ ਭਰੋਸਾ ਕਰਨ ਦੀ।  ਕਾਸ਼ ਰੱਬ ਇਸ ਮਾੜੀ ਘਟਨਾ ਬਾਰੇ ਕਿਸੇ ਨਾ ਕਿਸੇ ਰੂਪ ਵਿਚ ਸਾਰੇ ਪਸ਼ੂ-ਪੰਛੀਆ,ਜਾਨਵਰਾ ਨੂੰ ਦੱਸੇ ਤਾ ਜੋ ਉਹ ਵੀ ਛੱਡ ਦੇਣ ,ਇਨਸਾਨਾ ਤੇ ਭਰੋਸਾ ਕਰਨਾ ।       ਜੇਕਰ ਉਹ ਬੇਜੁਬਾਨ ਗਰਭਵਤੀ ਹਥਣੀ ਜਿਸ ਨੂੰ ਨਿਰਦਈ ਰਾਕਸ਼ਾ(ਇਨਸਾਨਾ) ਨੇ ਅਨਾਨਾਸ ਵਿੱਚ ਵਿਸਫੋਟਕ ਸਮੱਗਰੀ ਪਾ ਕੇ ਖਿਲਾ ਦਿੱਤਾ ਤੇ ਉਹ ਵਿਚਾਰੀ ਤੜਫ ਤੜਫ ਕੇ ਮਰ ਗਈ ।ਜੇਕਰ ਉਹ ਇਨਸਾਨਾ ਦੀ ਬਸਤੀ ਵਿੱਚ ਆ ਕੇ ਚਿਲਾਉਦੀ, ਮਾੜਾ ਮੋਟਾ ਕਿਸੇ ਵਸਤੂ ਨੂੰ ਨੁਕਸਾਨ ਪਹੁੰਚਾਉਦੀ ਤਾ ਸ਼ਾਇਦ ਬਚ ਜਾਂਦੀ ।ਕਿੰਨੀ ਦਰਦਨਾਕ ਘਟਨਾ ਸੀ, ਜਿਸ ਨਾਲ ਇਨਸਾਨਾ ਦਾ ਇੱਕ ਹੋਰ ਘਟੀਆ ਰੂਪ ਸਾਡੇ ਸਾਹਮਣੇ ਆਇਆ । ਸਾਡੇ ਸਮਾਜ ਵਿੱਚ ਵੀ ਤਾ ਔਰਤਾ ਨਾਲ ਇਹੋ ਸਲੂਕ ਕੀਤਾ ਜਾਂਦਾ ਹੈ ਜੋ ਔਰਤ ਆਪਣੇ ਉਪਰ ਹੋ ਰਹੇ ਜੁਲਮਾ ਵਿਰੁੱਧ ਆਵਾਜ ਉਠਾਦੀ ਹੈ।ਉਸੇ ਦੇ ਦਰਦਾ ਬਾਰੇ ਇਸ ਸਮਾਜ ਨੂੰ ਪਤਾ ਲੱਗਦਾ ਹੈ, ਜੋ ਆਵਾਜ ਨਹੀ ਉਠਾਦੀ ਉਸ ਦਾ ਹਾਲ ਤਾ ਵਿਚਾਰੀ ਹਥਣੀ ਵਰਗਾ ਹੁੰਦਾ ਹੈ।        ' ਹੇ ਇਨਸਾਨ ਤੂੰ ਕਿੰਨਾ ਨਿਰਦਈ ਹੋ ਗਿਆ ਹੈ ! ' ਉਹ ਤਾਂ ਬੇਜੁਬਾਨ ਸੀ ਆਪਣਾ ਦਰਦ ਨਾ ਦੱਸ ...

ਫਤਹਿ ਖਾਲਸੇ ਦੀ

Image
ਸ਼ਹੀਦੀਆ ਵੀ ਉਹਨਾ ਜੁਝਾਰੂ ਕੋਮਾ ਦੀਆ ਹੁੰਦੀਆ ਨੇ,  ਜੋ ਨਿਡਰ,ਦਲੇਰ ਤੇ ਕੁਝ ਖਾਸ ਕਿਸਮ ਦਾ attitude ਰਖਦੀਆ ਨੇ । ਅਸੀ ਕਰਦੇ Belong ਉਨ੍ਹਾ ਕੌਮਾ ਤੋਂ ਜਿਹੜੀਆ Freedom ਪਸੰਦ ਕਰਦੀਆ ਨੇ । ਅਸੀ ਯੌਧੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਤਾ ਹੀ 'ਬਾਣੀ' ਸੁਣ ਕੇ Blood 'ਚ ਫੁਰਤੀਆ ਚੜ੍ਦੀਆ ਨੇ । ਜਾਉ ਕਹ ਲੋ ਅਤਿਵਾਦੀ ਸਾਨੂੰ ਅਸੀ ਗੁਲਾਮੀਆ ਪੰਸਦ ਨ ਕਰਨੀਆ ਨੇ,  ਖਾੜਕੂ ਬਣ ਕੇ ਜਿੱਤਿਆ ਜਾਂਦਾ ਉਥੇ ਜਿਥੋ ਦੀਆ ਸਰਕਾਰਾ ਨਿਕੰਮੀਆ ਸ਼ਾਜਿਸ਼ਾ ਕਰਦੀਆ ਨੇ ।   ਇੱਕ ਜੂਨ ਤੇ ਦੂਜੀ ਆਈ 84 ਸਾਡੇ ਹਿੱਸੇ, ਅਸੀ ਇਹ ਜੂਨਾ ਵੀ 'ਤੇਰਾ ਭਾਣਾ' ਮੰਨ ਕੇ ਜਰਨੀਆ ਨੇ ।  ਖਾਲਸਾ ਪੰਥ ਰਾਜ ਕਰਦਾ ਸੀ ,ਕਰਦਾ ਹੈ ਤੇ ਕਰਦਾ ਰਹੇਗਾ,  ਜੇ ਮਿਲਿਆ ਨਾ ਹੱਕ ਸਾਡਾ ਸਾਨੂੰ ਅਸੀ ਫੇਰ Ak 47 ਚੁੱਕਣੀਆ ਨੇ,  ਇੱਕ ਕੇਸਰੀ ਝੰਡਾ,ਦੂਜਾ ਬਾਜ, ਤੀਜਾ ਨੀਲਾ ਬਾਣਾ ਦਿੱਤਾ,  ਜਿਸ ਨੂੰ ਪਾ ਕੇ ਤੇਗਾ ਵਿੱਚ ਆਕਾਸ਼ਾ ਚੜ੍ਦੀਆ ਨੇ ।   ਬੱਬਰ ਸ਼ੇਰ ਜਿਹਾ ਜਿਗਰ ਰੱਖ ਕੇ ਅਸੀ ਖਾਲਸੇ ਦੀ ਉਚੀ ਸ਼ਾਨ ਬਣਾਗੇ, ਬਣ ਕੇ ਗੁਰੂ ਗੋਬਿੰਦ ਦੇ ਲਾਲ ਅਸੀ ,ਮਾਤਾ ਗੁਜਰੀ ਦੇ ਚਰਨਾ 'ਚ  ___ਸਤਾਨ ਰੱਖਾਂਗੇ ।

ਮਜਦੂਰਾ ਦੀਆ ਮਜਬੂਰੀਆ

Image
ਪਤਾ ਨਹੀ ਕਿੰਨੀਆ ਮਜਬੂਰੀਆ ਹੋਣੀਆ ਉਨ੍ਹਾ ਦੀਆ ਜੋ ਚੁੱਕ ਕੇ ਥੈਲਾ ਤੁਰ ਪਏ ਆਪਣੇ ਘਰਾ ਨੂੰ ।ਸਲਾਮ ਕਰਦਾ ਹਾਂ ਉਹਨਾ ਦੀ ਹਿਮੰਤ ਨੂੰ ਜੋ ਭੁੱਖ, ਪਿਆਸ  ਅਤੇ ਰਹਿਣ ਲਈ ਥਾਂ ਦੀ ਪਰਵਾਹ ਕੀਤੀਆ ਬਿਨਾ ਤੁਰ ਪਏ ।ਸਾਡੇ ਬੱਚੇ ਜੋ ਵਸੇ ਨੇ ਪਰਦੇਸਾ 'ਚ ਕੀ ਹੈ ਉਹਨਾ ਵਿੱਚ ਹਿੰਮਤ ਐਵੇ ਮੁੜ ਆਉਣ ਦੀ ?          ਸਾਡੇ ਲਈ ਬਣਾ ਕੇ ਦਿੱਤੀਆ ਉੱਚੀਆ -ਉੱਚੀਆ ਇਮਾਰਤਾ ਤੇ ਆਲੀਸ਼ਾਨ ਕੋਠੀਆ ।ਉਹਨਾ ਆਪਣੇ ਪੱਕੇ ਰਹਿਣ ਬਸੇਰੇ ਦੇ ਲਈ ਤਾਂ ਕਦੇ ਸੋਚਿਆ ਵੀ ਨਹੀ ।ਜਿਥੇ ਕਿਤੇ ਵੀ ਕੰਮ ਮਿਲਦਾ ਉਥੇ ਨਾਲ ਹੀ ਆਪਣੀਆ ਝੁੱਗੀਆ ਬਣਾ ਲੈਂਦੇ ।ਅਸੀ ਵੀ ਕੰਮ ਪੂਰਾ ਹੋਣ ਤੇ ਭੁੱਲ ਜਾਂਦੇ ਹਾਂ ਇਨਸਾਨੀਅਤ।ਫਿਰ ਕਿਉ ਭਾਲਦੇ ਫਿਰਦੇ ਹਾਂ ਮਜਦੂਰ ਆਪਣੇ ਖੇਤਾ ਲਈ ।ਇਕ ਰੋਟੀ ਨਹੀ ਦੇ ਸਕਦੇ, ਉਝ ਭਾਵੇ ਕਹਿੰਦੇ ਹਾਂ ਅਟੁੱਟ ਵਰਤੇਗਾ 'ਬਾਬੇ ਨਾਨਕ ਦਾ ਲੰਗਰ'।         'ਉਏ ਛੋਟੂ' ਸਬਦ ਸਾਡੇ ਨਿਕੰਮੇ ਹੋਣ ਦਾ ਦਾਅਵਾ ਕਰਦੇ ਕਿ ਅਸੀ ਪਾਣੀ ਦੇ ਗਿਲਾਸ ਲਈ ਵੀ ਉਸ ਛੋਟੇ ਜਿਹੇ ਬੱਚੇ ਤੇ ਨਿਰਭਰ ਹਾਂ ਜਿਸ ਦੀ ਉਮਰ ਖਿਡੌਣਿਆ ਨਾਲ ਖੇਡਣ ਦੀ ਹੈ।ਜਿੰਨਾ ਕੁਰਸੀ ਵਾਲਿਆ ਨੇ ਦਿੱਤਾ ਝੂਠਾ ਦਿਲਾਸਾ ਆਪਣੀਆ ਰੋਟੀਆ ਸੇਕਣ ਲਈ ।ਕੀ ਉਹ ਕਰਨਗੇ ਸਾਂਝੀ ਸਾਡੇ ਢਿੱਡ ਵਾਲੀ ਸੇਕ?  ਅਸੀ ਨਹੀ ਚਾਹੁੰਦੇ ਤੁਹਾਡਾ ਦੇਸ਼ ਬਿਮਾਰ ਹੋਵੇ ਕਿਸੇ ਵੀ ਬਿਮਾਰੀ ਨਾਲ ।"ਇਸ ਲੀਏ ਤੋ ਚਲੇ ਹੈ ਹਮ ਆਪਣੇ ਦੇਸ਼ ਕੋ।" English Translation  I ...

ਨਰਕ ਤੇ ਸਵਰਗ

Image
   ਇੱਕ ਦਿਨ ਇੱਕ ਸਾਧੂ ਦਰਖੱਤ ਦੇ ਹੇਠਾ ਸਮਾਧੀ ਵਿਚ ਲੀਨ ਬੈਠਾ ਸੀ।ਇੰਨੇ ਵਿਚ ਇਕ ਰਾਜਾ ਆਪਣੇ ਸਿਪਾਹੀਆ ਨਾਲ ਉਥੋਂ ਲੰਘਿਆ ।ਰਾਜਾ ਸਾਧੂ ਦੇ ਦਰਸ਼ਨ ਕਰਨ ਲਈ ਰੁਕ ਗਿਆ ।ਰਾਜੇ ਦੇ ਮਨ ਵਿਚ ਇਕ ਸਵਾਲ ਸੀ ਉਸ ਨੇ ਸੋਚਿਆ ਕਿਉਂ ਨਾ ਇਹ ਸਵਾਲ ਸਾਧੂ ਨੂੰ ਪੁੱਛਿਆ ਜਾਵੇ ।          ਉਹ ਸਾਧੂ ਅੱਗੇ ਹੱਥ ਜੋੜ ਕੇ ਬੈਠ ਗਿਆ ਅਤੇ ਆਪਣਾ ਸਵਾਲ ਪੁੱਛਿਆ, " ਮਹਾਤਮਾ ਜੀ ਨਰਕ ਅਤੇ ਸਵਰਗ ਵਿੱਚ ਕੀ ਅੰਤਰ ਹੈ? "ਪਰ ਸਾਧੂ ਆਪਣੀ ਸਮਾਧੀ ਵਿਚ ਲੀਨ ਹੋਈ ਬੈਠਾ ਰਿਹਾ ।ਰਾਜੇ ਨੇ ਆਪਣਾ ਸਵਾਲ ਫਿਰ ਦੁਹਰਾਇਆ ।ਸਾਧੂ ਨੇ ਕੋਈ ਜਵਾਬ ਨਾ ਦਿੱਤਾ ।        ਰਾਜੇ ਨੂੰ ਬਹੁਤ ਗੁੱਸਾ ਆ ਗਿਆ। ਉਸ ਨੇ ਸਾਧੂ ਦੇ ਇਸ ਵਰਤਾਓ ਨੂੰ ਆਪਣਾ ਅਪਮਾਨ ਸਮਝਿਆ ।ਉਹ ਗੁੱਸੇ ਵਿਚ ਚਲਾਉਂਦਾ ਹੋਇਆ ਉਚੀ ਉਚੀ ਬੋਲਣ ਲੱਗਾ ।ਸਾਧੂ ਨੇ ਆਪਣੀਆ ਅੱਖਾਂ ਖੋਲੀਆ ਤੇ ਰਾਜੇ ਨੂੰ ਕਿਹਾ," ਤੇਰਾ ਇਹ  ਗੁੱਸਾ ਹੀ ਨਰਕ ਹੈ।ਜੋ ਤੇਰੇ ਰਾਜਭਾਟ,ਧੰਨ ਦੌਲਤ ਨੂੰ ਇੱਕ ਪਲ ਵਿੱਚ ਖਤਮ ਕਰ ਦੇਵੇਗਾ ।ਰਾਜੇ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਇਆ ਉਸ ਨੇ ਸਾਧੂ ਤੋ ਮਾਫੀ ਮੰਗੀ ।ਫਿਰ ਸਾਧੂ ਨੇ ਦੱਸਿਆ ਕਿ ਤੇਰੀ ਇਹ ਮਾਫੀ ਹੀ ਸਵਰਗ ਹੈ।ਜੋ ਤੇਨੂੰ ਰਾਜਾ ਹੁੰਦੇ ਹੋਏ ਵੀ ਸਾਡੇ ਵਰਗੇ ਸਾਧੂ-ਸੰਤਾ ਅਤੇ ਗਰੀਬ ਵਰਗ ਦੇ ਲੋਕਾ ਨਾਲ ਨੀਵੇ ਹੋ ਕੇ ਰਹਿਣ ਦਾ ਅਹਿਸਾਸ ਕਰਵਾਏਗੀ । English Translation :- Hell and Heaven One day a sadhu was s...

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ

Image
                                   ਤੇਰਾ ਕੀਆ ਮੀਠਾ ਲਾਗੈ ।।                    ਹਰਿ ਨਾਮੁ ਪਦਾਰਥ ਨਾਨਕੁ ਮਾਂਗੈ। "ਦੋਹਤਾ ਬਾਣੀ ਦਾ ਬੋਹਤਾ" ਨਾਨਾ ਜੀ ਦੇ ਬੋਲ ਪੁਗਾ ਗਏ,  ਮੀਆਂ ਜੀ ਤੋਂ ਹਰਿਮੰਦਰ ਦੀ ਨੀਹ ਰੱਖਾ ਕੇ, ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਗੇ। ਜਹਾਂਗੀਰ ਦੇ ਜੁਲਮਾ ਅੱਗੇ ਨਾ ਝੁਕ ਕੇ ਸਿੱਖੀ ਕੌਮ ਬਚਾਅ ਗਏ । ਸੂਰਜ ਤਪਦਾ ਅੱਗ ਵੀ ਮਚਦੀ ਉਤੋ ਰੇਤ ਉਬਾਲੇ ਖਾਵੇ, ਪੰਜਮ ਪਿਤਾ ਬੈਠੇ ਤੱਤੀ ਤੱਵੀ ਤੇ ਮੰਨਦੇ ਸਤਿਗੁਰੂ ਦੇ ਭਾਣੇ। ਜਹਾਂਗੀਰ ਦੇ ਜੁਲਮਾ ਨੇ ਤਨ ਕੀਤਾ ਛਾਲੇ ਛਾਲੇ ਪਰ ਗੁਰੂ ਅਰਜਨ ਤਾ ਪਾਈ ਬੇਠੈ ਨਾਨਕ ਬਾਣੀ ਦੇ ਬਾਣੇ । ਜੋ ਨਾ ਸੜਦੇ ,ਮਰਦੇ , ਡਰਦੇ ਜੁਲਮਾ ਅੱਗੇ ਨਾ ਝੁਕਣ ਵਾਲਾ ਸਾਨੂੰ ਪਾਠ ਪੜ੍ਹਾ ਗਏ। ਤਾ ਹੀ ਗੁਰੂ ਗੋਬਿੰਦ ਸਿੰਘ ਜੀ ਤੋਂ ਖਾਲਸਾ ਪੰਥ ਦੀ ਨੀਹ ਰੱਖਾ ਕੇ ਸਾਨੂੰ ਗਿੱਦੜਾ ਤੋ ਸ਼ੇਰ ਬਣਾ ਗਏ ।

Eid Mubarak

Image
ਇੱਕ ਵਾਰ ਦੋ ਭੁੱਖੇ ਆਦਮੀ ਹਜ਼ਰਤ ਰਾਬਿਅਹ ਬਸਰੀ ਦੇ ਘਰ ਆਏ ।ਇੱਕ ਤਾ ਉਹਨਾ ਨੇ ਰਾਬਿਅਹ ਦੇ ਦਰਸ਼ਨ ਕਰਨੇ ਸਨ ਤੇ ਦੂਸਰਾ ਉਸਨੇ ਸੋਚਿਆ ਕਿ ਇਥੇ ਹਲਾਲ ਦਾ ਭੋਜਨ ਮਿਲੇਗਾ ।     ਰਾਬਿਅਹ ਕੋਲ ਸਿਰਫ ਦੋ ਰੋਟੀਆ ਸਨ ਜੋ ਉਸ ਨੇ ਉਹਨਾ ਅੱਗੇ ਰੱਖ ਦਿੱਤੀਆ ਐਨੇ ਵਿੱਚ ਇੱਕ ਹੋਰ ਸੱਜਣ ਆ ਗਿਆ ਤੇ ਰੋਟੀ ਦਾ ਸਵਾਲ ਕੀਤਾ। ਰਾਬਿਅਹ ਨੇ ਉਹ ਦੋ ਰੋਟੀਆ ਉਸ ਸੱਜਣ ਨੂੰ ਦੇ ਦਿੱਤੀਆ।ਥੋੜ੍ਹੀ ਦੇਰ ਬਾਅਦ ਇੱਕ ਸੇਵਿਕਾ ਬਹੁਤ ਸਾਰੀਆ ਗਰਮ ਰੋਟੀਆ ਲੈ ਕੇ ਪੁੱਜੀ ਤੇ ਕਿਹਾ ਕਿ, "ਮੇਰੀ ਮਾਲਕਣ ਨੇ ਇਹ ਆਪ ਲਈ ਭੇਜੀਆ ਹਨ ।"ਗਿਣਿਆ ਤਾ ਇਹ ਅਠਾਰਾਂ ਸਨ।              ਰਾਬਿਅਹ ਨੇ ਇਹ ਰੋਟੀਆ ਦਾਸੀ ਨੂੰ ਮੋੜਦਿਆ ਕਿਹਾ ਨਹੀ ਇਹ ਮੇਰੇ ਲਈ ਨਹੀ ਹਨ।ਇਹ ਰੋਟੀਆ ਉਸ ਨੇ ਕਿਸੇ ਹੋਰ ਲਈ ਭੇਜੀਆ ਹੋਣਗੀਆ।ਦਾਸੀ ਰੋਟੀਆ ਲੈ ਆਈ ਤੇ ਮਾਲਕਣ ਨੂੰ ਸਭ ਕੁਝ ਦਸ ਦਿੱਤਾ।ਮਾਲਕਣ ਨੇ ਦੋ ਹੋਰ ਰੋਟੀਆ ਪਾ ਕੇ ਵੀਹ ਕਰਕੇ ਫਿਰ ਦਾਸੀ ਹੱਥ ਭੇਜ ਦਿੱਤੀਆ ।ਰਾਬਿਅਹ ਨੇ ਫਿਰ ਗਿਣੀਆ ਤੇ ਮਹਿਮਾਨਾ ਅੱਗੇ ਰੱਖ ਦਿੱਤੀਆ । ਮਹਿਮਾਨ ਰੋਟੀ ਖਾਣ ਲੱਗੇ ਤੇ ਉਹਨਾ ਨੇ ਰਾਬਿਅਹ ਨੂੰ ਇਸ ਸਾਰੀ ਘਟਨਾ ਬਾਰੇ ਪੁੱਛਿਆ ।ਰਾਬਿਅਹ ਨੇ ਦੱਸਿਆ ਕਿ ਜਦੋਂ ਤੁਸੀ ਆਏ ਸਨ ਤਾ ਮੈਨੂੰ ਪਤਾ ਲਗ ਗਿਆ ਸੀ ਕਿ ਤੁਸੀ ਭੁੱਖੇ ਹੋ,ਪਰ ਇੱਕ ਹੋਰ ਸੱਜਣ ਆ ਗਿਆ ।ਮੈ ਉਸ ਨੂੰ ਦੋਵੇ ਰੋਟੀਆ ਦੇ ਦਿੱਤੀਆ ਤੇ ਖੁਦਾ ਅੱਗੇ ਦੁਆ ਮੰਗੀ ਕਿ ਇਹਨਾ ਨੂੰ ਦਸ ਗੁਣਾ ਕਰ ਦਵੋ।ਫਿਰ ਅੱਲ੍ਹਾ...

THE STORY OF TRUTH

Image
      ਸਲਾਹਕਾਰ।   ਇਕ ਬੰਦਾ ਬਹੁਤ ਗਰੀਬੀ ਦੀ ਹਾਲਤ ਵਿੱਚ ਆ ਗਿਆ,ਕੋਈ ਵੀ ਹੀਲਾ  ਨਾ ਬਣਦਾ ਦੇਖ ਕੇ ਉਸ ਨੇ  ਆਤਮਹੱਤਿਆ ਕਰਨ ਦਾ ਵਿਚਾਰ ਕਰ ਲਿਆ ,ਉਹ ਇਕ ਜੰਗਲ਼ ਵੱਲ ਤੁਰ ਪਿਆਂ ਕੇ ਕਿਸੇ ਜੰਗਲ਼ੀ ਜਾਨਵਰ ਦੀ ਭੁੱਖ ਦਾ ਆਹਾਰ ਹੀ ਬਣ ਜਾਂਦੇ ਹਾਂ,ਜਦੋਂ ਉਹ ਜੰਗਲ਼ ਵਿੱਚ ਪੁੱਜਦਾ ਹੈ ਤਾਂ ਕੀ ਦੇਖਦਾ ਹੈ ਕਿ ਇਕ ਸ਼ੇਰ ਬੈਠਾ ਹੈ,ਉਹ ਹੋਰ ਦੇਖਦਾ ਕਿ ਸ਼ੇਰ ਪਾਸ ਇਕ ਹੰਸ ਵੀ ਬੈਠਾ ਹੈ, ਂਉਹ ਆਦਮੀ ਸ਼ੇਰ ਵੱਲ ਨੂੰ ਹੀ ਤੁਰ ਪੈਦਾ ਹੈ,ਹੁਣ ਸ਼ੇਰ ਪਾਸ ਬੈਠੇ ਹੰਸ ਨੇ ਵੀ ਇਸ ਨੂੰ ਦੇਖ ਲਿਆ, ਹੰਸ ਨੇ ਸੋਚਿਆ ਕਿ ਸ਼ੇਰ ਤਾਂ ਇਸ ਨੂੰ ਖਾ ਜਾਏਗਾ ਕਿਉਂ ਨਾ ਇਸ ਨੂੰ ਬਚਾਇਆ ਜਾਵੇ,ਹੰਸ ਸ਼ੇਰ ਨੂੰ ਕਹਿਣ ਲਗਾ ਕਿ ਕੀ ਤੁਸੀਂ ਉਸ ਅਪਣੇ ਵੱਲ ਆਉਣ ਵਾਲੇ ਆਦਮੀ ਨੂੰ ਜਾਣਦੇ ਹੋ, ਸ਼ੇਰ ਨੇ ਕਿਹਾ ਕੇ ਨਹੀਂ ਮੈਂ ਨਹੀਂ ਜਾਣਦਾ ਤਾਂ ਹੰਸ ਕਹਿਣ ਲਗਾ ਕੇ ਇਹ ਅਪਣਾ ਪ੍ਰੋਹਿਤ ਹੈ ਤੇ ਪਹਿਲੀ ਵਾਰ ਹੀ ਅਪਣੇ ਪਾਸ ਆ ਰਿਹਾ ਹੈ,ਸ਼ੇਰ ਪੁੱਛਣ ਲਗਾ ਹੁਣ ਆਪਾ ਨੂੰ ਕੀ ਕਰਨਾ ਹੋਵੇਗਾ ਤਾਂ ਹੰਸ ਕਹਿਣ ਲੱਗਿਆ ਕਿ ਆਪਾ ਇਸ ਦੀ ਸੇਵਾ ਕਰਾਂਗੇ ਆਖਰ ਅਪਣਾ ਪ੍ਰੋਹਿਤ ਹੈ,ਕੋਲ ਪੁੱਜਣ ਤੇ ਇਹਨਾਂ ਨੇ ਉਸ ਆਦਮੀ ਦਾ ਪੂਰਾ ਆਦਰ ਮਾਣ ਕੀਤਾ,ਹੁਣ ਇਸ ਆਦਮੀ ਨੇ  ਵੀ ਮਰਨ ਦਾ ਖਿਆਲ ਤਿਆਗ ਦਿੱਤਾ ਅਤੇ ਕੁਝ ਦਿਨਾਂ ਬਾਅਦ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਸ਼ੇਰ ਨੇ ਪੁੱਛਿਆਂ ਕਿ ਹੁਣ ਆਪਾਂ ਕੀ ਕਰਨਾ ਹੈ ਤਾਂ ਹੰਸ ਨੇ ਦੱਸਿਆ ਕਿ ਜਾਣ ਸਮੇਂ ਪ੍ਰੋਹ...

BEAUTIFUL THOUGHTS

Image
           🐦 ਪੰਛੀ ਕਦੇ ਵੀ ਆਪਣੇ ਬੱਚਿਆ ਦੇ ਭਵਿੱਖ ਲਈ ਆਲਣੇ ਬਣਾ ਕੇ ਨਹੀ ਦਿੰਦੇ , ਉਹ ਤਾਂ ਸਿਰਫ ਉਹਨਾ ਨੂੰ ਉਡਣਾ ਸਿਖਾਉਦੇ ਹਨ।🌷 🐢ਭੀੜ ਹਮੇਸ਼ਾ ਉਸ ਰਸਤੇ ਵੱਲ ਚਲਦੀ ਹੈ, ਜੋ ਰਸਤਾ ਆਸਾਨ ਲੱਗਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਭੀੜ ਹਮੇਸ਼ਾ ਸਹੀ ਹੋਵੇ ।ਆਪਣਾ ਰਸਤਾ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਵਧੀਆ ਕੋਈ ਨਹੀਂ ਜਾਣਦਾ 🌟 💯ਤੁਹਾਨੂੰ ਸੱਚੀ ਖੁਸ਼ੀ ਉਦੋਂ ਮਿਲੇਗੀ ਜਦੋਂ ਤੁਸੀਂ ਹੋਰਾਂ ਨਾਲ ਮੁਕਾਬਲਾ ਕਰਨ ਦੀ ਜਗ੍ਹਾ ਆਪਣੀ ਜ਼ਿੰਦਗੀ 'ਤੇ ਧਿਆਨ ਦੇਵੋਗੇ ।✌ ✔ਜੀਵਨ ਵਿੱਚ ਜਦ ਕੁਝ ਵੱਡਾ ਮਿਲ ਜਾਵੇ ਤਾਂ ਛੋਟੇ ਨੂੰ ਕਦੀ ਨਹੀਂ ਭੁਲਣਾ ਚਾਹੀਦਾ,ਕਿਉਂਕਿ ਜਿੱਥੇ ਸੂਈ ਦਾ ਕੰਮ ਹੈ, ਉੱਥੇ ਤਲਵਾਰ ਕੰਮ ਨਹੀਂ ਕਰਦੀ।👌 ⏳ਬਹੁਤੀਆਂ ਲਾਲਸਾਵਾਂ ਹੀ ਦੁੱਖਾਂ ਦਾ ਘਰ ਬਣ ਜਾਂਦੀਆਂ ਨੇ ,ਲੋੜ ਮੁਤਾਬਿਕ ਮਿਹਨਤ ਕਰਕੇ ਰੱਬ ਨੂੰ ਚੇਤੇ ਰੱਖ ਕੇ ਜੀਵਨ ਬਤੀਤ ਕਰਨਾ ਹੀ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।❤ English Translation:- 🐤Birds never build nests for the future of their young,They just teach them to fly.🌼  🐢Crowds always walk the path that seems easy, but that doesn't mean the crowd is always right. Choose your own path because no one knows you better than you.👍  🐎You will find true happiness when ...

ਇੱਕ ਮਿਆਨ ਦੋ ਤਲਵਾਰਾਂ

Image
ਇੱਕ ਦਿਨ ਹਜ਼ਰਤ ਫੁਜੈਲ(ਸੂਫੀ ਦਰਵੇਸ਼)ਆਪਣੇ ਬੱਚੇ ਨਾਲ ਲਾਡ ਪਿਆਰ ਕਰ ਰਹੇ ਸਨ ਤੇ ਉਹਨਾ ਨੇ ਉਸ ਨੂੰ ਗੋਦੀ ਚੁੱਕਿਆ ਹੋਇਆ ਸੀ।ਬੱਚੇ ਨੇ ਆਪ ਤੋ ਇੱਕ ਸਵਾਲ ਪੁੱਛਿਆ ਆਪ ਨੂੰ ਲੱਗਿਆ ਜਿਵੇ ਇਹ ਸਵਾਲ ਅੱਲ੍ਹਾ ਨੇ ਹੀ ਪੁਛਿਆ ਹੋਵੇ।ਸਵਾਲ ਇਹ ਸੀ ਕਿ ,"ਅੱਬਾ ਹਜੂਰ !ਕੀ ਆਪ ਮੈਨੂੰ ਆਪਣਾ ਮਹਿਬੂਬ (ਪਿਆਰਾ) ਸਮਝਦੇ ਹੋ? "ਹਾਂ ,ਬੇਸ਼ੱਕ ",ਆਪ ਨੇ ਉੱਤਰ ਦਿੱਤਾ ।         ਬੱਚੇ ਦਾ ਦੂਸਰਾ ਸਵਾਲ ਸੀ, 'ਅੱਬਾ ! ਤੁਸੀ ਅੱਲ੍ਹਾ ਤਾਹਲਾ ਨੂੰ ਵੀ ਆਪਣਾ ਮਹਿਬੂਬ ਮੰਨਦੇ ਹੋ? ਹਾਂ ! ਬੇਟਾ ਹਾਂ" ਆਪ ਨੇ ਬਲ ਦੇ ਕੇ ਕਿਹਾ।ਅੱਬਾ ਹਜੂਰ! ਫੇਰ ਇੱਕ ਦਿਲ ਵਿੱਚ ਦੋ ਮਹਿਬੂਬ ਕਿਵੇ ਰਹਿ ਸਕਦੇ ਹਨ।ਬੱਚੇ ਨੇ ਮਾਅਰਿਫਤ(ਬ੍ਰਹਮ ਗਿਆਨ) ਦੀ ਗੱਲ ਕੀਤੀ ਜਿਸ ਨੂੰ ਸੁਣ ਕੇ ਹਜ਼ਰਤ ਫੁਜੈਲ ਨੇ ਬੱਚੇ ਨੂੰ ਗੋਦਿਓ ਉਤਾਰ ਦਿੱਤਾ ਤੇ ਨਮਾਜ਼ ਪੜ੍ਹਨ ਲੱਗੇ ।ਇੱਕ ਮਿਆਨ ਵਿੱਚ ਦੋ ਤਲਵਾਰਾ ਨਹੀ ਸਮਾ ਸਕਦੀਆ , ਇਸ ਗੱਲ ਨੂੰ ਆਪ ਨੇ ਆਪਣੇ ਦਿਲ ਵਿਚ ਵਸਾ ਲਿਆ । English Translation :- One day Hazrat Fujail (Sufi Darwish) was pampering his child and he was holding her in his arms.  "Abba Hazur! Do you consider me your beloved?" "Yes, of course", he replied.          The child's second question was, 'Abba!  Do you also consider Allah Tahla as your ...

THE KINDNESS OF OUR EARTH

Image
ਪੰਜਾਬੀ ਅਨੁਵਾਦ:- ਸੋਚਣ ਦੀ ਗੱਲ ਹੈ ਇਹ ਧਰਤੀ ਜੋ ਸਾਨੂੰ ਜਿਉਣ ਲਈ ਸਾਹ,ਪੀਣ ਲਈ ਪਾਣੀ ,ਫਲ ,ਫੁੱਲ ,ਬੀਜ ਤੇ ਪਤਾ ਨਹੀ ਹੋਰ ਕਿੰਨਾ ਕੁੱਝ ਦਿੰਦੀ ਹੈ। ਗੱਲ ਤਾ ਸਾਡੀ ਹੈ  ਅਸੀ ਕੀ ਦਿੰਦੇ ਹਾਂ ਇਸ ਵਿਚਾਰੀ ਨੂੰ। ਧਰਤੀ ਤਾ ਕਦੇ ਨਹੀ ਮੁਕੇਗੀ ,ਮੁਕਦੇ ਤਾ ਅਸੀ ਹਾਂ ਜੰਮਦੇ ਤੇ ਮਰਦੇ ਵੀ ।       ਇਹ ਤਾਂ ਲੱਖਾਂ ਕਰੋੜਾ ਸਾਲਾ ਤੋਂ ਆਪਣਾ ਵਜੂਦ ਸਾਂਭੀ ਬੈਠੀ ਹੈ,ਸਾਡੇ ਪੈਰਾ ਹੇਠ, ਬਿਨਾ ਕਿਸੇ ਹੰਕਾਰ ਤੋਂ ਸ਼ਾਂਤ ਹੋ ਕੇ ।ਪਰ ਜਦੋ ਇਹ ਬੋਲਦੀ ਹੈ ਸਭ ਨੂੰ ਹਿਲਾ ਕੇ ਰੱਖ ਦਿੰਦੀ ਹੈ ।ਉਹ ਮਨੁੱਖ ਜੋ ਹੰਕਾਰਿਆ ਫਿਰਦਾ, ਫਿਰ ਇਸ ਦੇ ਡਰ ਤੋਂ ਇਧਰ ਉਧਰ ਭੱਜਦਾ ਫਿਰਦਾ ਹੈ।ਇਹ ਫਿਰ ਵੀ ਨਿਮਾਣੀ ਜਿਹੀ ਹੋ ਕੇ ਬਿਨਾਂ ਕਿਸੇ ਸਵਾਰਥ ਤੋਂ ਸਾਨੂੰ ਆਪਣੀ ਗੋਦ 'ਚ ਬੈਠਾ ਲੈਂਦੀ ਹੈ।         ਅੱਜ ਲੋੜ ਹੈ ਇਸ ਲਈ ਕੁਝ ਕਰਨ ਦੀ,ਇਸ ਨੂੰ ਸੰਭਾਲਣ ਦੀ, ਇਸ ਦੀਆ ਅਨਮੋਲ ਦਾਤਾ ਦੀ ਕਦਰ ਪਾਉਣ ਦੀ ਤੇ  ਇਸ ਦੀਆ ਜੜ੍ਹਾ ਨਾਲ ਜੁੜਨ ਦੀ। English Translation :- The thing to think about is that this earth gives us breath to live, water to drink, fruits, flowers, seeds and many more.  The matter is ours, what do we give to this thinker.  The earth will never end, we will end up being born and dying.        It h...

THE POWER OF FORCE

Image
            ਪੰਜਾਬੀ ਅਨੁਵਾਦ :- ਸ਼ੇਰ ਅਤੇ ਸ਼ੇਰਨੀ ਜੰਗਲ ਵਿੱਚੋ ਤੁਰੇ ਜਾ ਰਹੇ ਸਨ।ਅਚਾਨਕ ਉਹਨਾ ਦੇ ਅੱਗੋ ਦੀ ਇੱਕ ਚੂਹਾ ਉਹਨਾਂ ਨੂੰ ਸਲਾਮ ਕਰਦਾ ਹੋਇਆ ਤੇ ਸਿਰ ਝੁਕਾਅ ਕੇ ਅੱਗੇ ਨਿਕਲ ਗਿਆ ।ਕੁਝ ਦੂਰੀ ਤੇ ਉਹਨਾ ਨੂੰ ਇੱਕ ਹਾਥੀ ਮਿਲਿਆ, ਉਹ ਵੀ ਉਹਨਾ ਦੋਹਾਂ ਨੂੰ ਸਲਾਮ ਕਰਕੇ ਸਿਰ ਝੁਕਾਅ ਕੇ ਅੱਗੇ ਚਲਾ ਗਿਆ।ਸ਼ੇਰਨੀ ਨੇ ਸ਼ੇਰ ਨੂੰ ਪੱਛਿਆ ਕਿ ਭਾਵੇ ਜਾਨਵਰ ਛੋਟਾ ਹੋਵੇ ਜਾ ਵੱਡਾ ਆਪਣੇ ਅੱਗੇ ਸਿਰ ਝੁਕਾਅ ਦੇ ਤੇ ਸਲਾਮ ਕਰਦੇ ਹਨ।ਅਸੀ ਤਾਂ ਇਨਾਂ ਨੂੰ ਮਾਰਦੇ ਤੇ ਖਾ ਜਾਂਦੇ ਹਾਂ ਫਿਰ ਵੀ ਇਹ ਅਜਿਹਾ ਕਿਉਂ ਕਰਦੇ ਹਨ।       ਸ਼ੇਰ ਨੇ ਕਿਹਾ ਕਿ ਇਹ ਸਭ ਡਰ ਦੇ ਕਾਰਨ ਹੈ।ਆਪਾ ਜਿਆਦਾ ਤਾਕਤਵਰ ਤੇ ਹੋਸਲੇਂ ਵਾਲੇ ਹਾਂ ਤਾਂ ਹੀ ਇਹ ਆਪਣੇ ਅੱਗੇ  ਸਿਰ ਝੁਕਾਅ ਦੇ ਹਨ । ਦੁਨੀਆ ਤਾਕਤਵਾਰ ਇਨਸਾਨ ਅੱਗੇ ਝੁਕਦੀ ਹੈ। ਅੱਜ ਦੇ ਸਮੇ ਵਿਚ ਵੀ ਤਾਂ ਉਨ੍ਹਾ  ਲੋਕਾਂ ਦਾ ਹੀ ਬੋਲਬਾਲਾ ਹੈ ਜੋ ਆਪਣੀ ਮਿਹਨਤ ਅਤੇ ਲਗਨ ਨਾਲ ਅੱਗੇ ਵਧ ਕੇ ਆਪਣੀ ਮੰਜ਼ਿਲ ਹਾਸਿਲ ਕਰਦੇ ਹਨ।  English translation :- The lion and the lioness were walking in the forest. Suddenly a rat in front of them saluted them and bowed their head and went ahead.  At some distance he found an elephant, he too saluted them both and bowed his head and went ah...

My attitude

Image
  ਕਿਸੇ ਦੀ ਆਦਤ ਪਾਉਣ ਨਾਲ਼ੋਂ ਚੰਗਾ ਹੈ   ਖ਼ੁਦ ਨਾਲ ਗੱਲਾਂ ਕਰੋ,  ਤੁਹਾਡੇ ਤੋਂ ਬਿਹਤਰ ਤੁਹਾਨੂੰ ਕੋਈ ਨਹੀਂ ਜਾਣ ਸਕਦਾ| ਹਾਂ ਸ਼ਾਇਦ ਤੁਹਾਨੂੰ ਜ਼ਮਾਨਾ ਪਾਗਲ ਕਹੇ  ਤੁਹਾਡਾ ਮਜ਼ਾਕ ਬਣਾਏ, ਪਰ   ਓੁਦੋ ਉਹਨਾ ਦੁੱਖ ਨਹੀਂ ਲਗਦਾ | ਜਿਨਾ ਤੁਹਾਨੂੰ ਕੋਈ  ਤੁਹਾਡੇ ਬਾਰੇ ਸਭ ਜਾਣ ਕੇ , ਤੁਹਾਡਾ ਤਮਾਸ਼ਾ ਬਣਾਉਦਾ ਹੈ| ਬੇਸ਼ਕ ਤੁਸੀ ਚੰਗੇ ਹੋ ਬੁਰੇ ਹੋ  ਕਿਸੇ ਨੂੰ ਕੋਈ ਮਤਲਵ ਨਹੀਂ , ਪਰ ਅਗਲਾ ਤੁਹਾਡੇ ਵਿਸ਼ਵਾਸ ਨੂੰ   ਤੁਹਾਡੇ ਅਹਿਸਾਸਾਂ ਨੂੰ  ਮਿੱਟੀ ਵਿੱਚ ਰੋਲ ਕੇ ਜਾਵੇ | ਏਸ ਨਾਲ਼ੋਂ ਚੰਗਾ ਹੈ   ਖ਼ੁਦ ਦੇ ਖ਼ੁਦ ਹੀ ਸਾਥੀ ਬਣੋ ...        English translations :- Better a poor horse than no horse at all  Talk to yourself  No one knows you better than you do.  Yeah Al that sounds pretty crap to me, Looks like BT aint for me either  Make fun of you though  It doesn't hurt that much  As you no  Knowing all about you  Makes your spectacle  Of course you are good and you are bad  Nobody cares  But next to your faith  To your feelings  Roll in t...